13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੀ ਮਾਨਤਾ ਮੁਅੱਤਲ

ਨਵੀਂ ਦਿੱਲੀ, 12 ਅਗਸਤ (ਏਜੰਸੀ)-ਖੇਡ ਮੰਤਰਾਲੇ ਨੇ ਟੇਬਲ ਟੈਨਿਸ ਆਫ ਇੰਡੀਆ (ਟੀ.ਟੀ.ਐਫ.ਆਈ.) ਦੀ ਮਾਨਤਾ ਮੁਅੱਤਲ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੂੰ ਕਿਹਾ ਕਿ ਉਹ ਟੇਬਲ ਟੈਨਿਸ ਖੇਡ ਦੇ ਕੰਮਕਾਜ ਨੂੰ ਸੰਭਾਲਣ ਲਈ ....

ਅਜੀਤ ਡੈਸਕ 13-08-2026

ਨਵੀਂ ਦਿੱਲੀ, 12 ਅਗਸਤ (ਏਜੰਸੀ)-ਖੇਡ ਮੰਤਰਾਲੇ ਨੇ ਟੇਬਲ ਟੈਨਿਸ ਆਫ ਇੰਡੀਆ (ਟੀ.ਟੀ.ਐਫ.ਆਈ.) ਦੀ ਮਾਨਤਾ ਮੁਅੱਤਲ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੂੰ ਕਿਹਾ ਕਿ ਉਹ ਟੇਬਲ ਟੈਨਿਸ ਖੇਡ ਦੇ ਕੰਮਕਾਜ ਨੂੰ ਸੰਭਾਲਣ ਲਈ ਇਕ ਕਾਰਜਕਾਰੀ ਕਮੇਟੀ ਬਣਾਏ। ਖੇਡ ਮੰਤਰਾਲੇ ਨੇ ਟੀ.ਟੀ.ਐਫ.ਆਈ. ’ਚ ਕੰਮਕਾਜ ਨਾਲ ਜੁੜੀਆਂ ਕਮੀਆਂ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਿਆ। ਖੇਡ ਮੰਤਰਾਲੇ ਨੇ ਆਪਣੇ ਆਦੇਸ਼ ’ਚ ਕਿਹਾ ਕਿ ਪਹਿਲਾਂ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਦਾ ਸੰਤੋਸ਼ਜਨਕ ਜਵਾਬ ਨਾ ਮਿਲਣ ਤੇ ਸਮੇਂ ’ਤੇ ਚੋਣ ਨਾ ਕਰਨ ਦੀ ਵਜ੍ਹਾ ਨਾਲ ਭਾਰਤੀ ਟੇਬਲ ਟੈਨਿਸ ਐਸੋਸੀਏਸ਼ਨ ਦੀ ਮਾਨਤਾ ਮੁਅੱਤਲ ਕੀਤੀ ਗਈ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਇੰਡੀਅਨ ਉਲੰਪਿਕ ਐਸੋਸੀਏਸ਼ਨ ਇੰਟਰਨੈਸ਼ਨਲ ਟੇਬਲ ਟੈਨਿਸ ਫੈਡਰੇਸ਼ਨ ਨਾਲ ਸਲਾਹ ਕਰਕੇ ਇਕ ਅੰਤਰਿਕ ਅਥਾਰਟੀ ਪ੍ਰਣਾਲੀ ਬਣਾਉਣ ਨਾਲ ਉਚਿਤ ਕਦਮ ਚੁੱਕੇਗੀ।

ਪਿਛਲੀ ਖ਼ਬਰ ਪੰਨੂ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਮਾਮਲੇ ’ਚ 20 ਨਵੰਬਰ ਨੂੰ ਸਜ਼ਾ ਸੁਣਾਏਗੀ ਅਦਾਲਤ ਅਗਲੀ ਖ਼ਬਰ ਜ਼ਿੰਬਾਬਵੇ ਦੀ ਝੀਲ ’ਚ ਕਿਸ਼ਤੀ ਪਲਟਣ ਨਾਲ ਮੌਤਾਂ ਦੀ ਗਿਣਤੀ 44 ਤੱਕ ਪੁੱਜੀ