21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਬੰਦ ਦੇ ਸੱਦੇ ’ਤੇ ਮੁਹਾਲੀ ਦਾ ਫੇਜ਼-6 ਬੱਸ ਅੱਡਾ ਪੂਰੀ ਤਰ੍ਹਾਂ ਬੰਦ

ਐੱਸ. ਏ. ਐੱਸ. ਨਗਰ, 21 ਅਗਸਤ (ਕਪਿਲ ਵਧਵਾ)- ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੱਦੇ ਨਜ਼ਰ 21 ਅਗਸਤ ਦਿਨ ਸ਼ੁਕਰਵਾਰ ਲਈ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।

ਅਜੀਤ ਡੈਸਕ 21-08-2026

ਐੱਸ. ਏ. ਐੱਸ. ਨਗਰ, 21 ਅਗਸਤ (ਕਪਿਲ ਵਧਵਾ)- ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੱਦੇ ਨਜ਼ਰ 21 ਅਗਸਤ ਦਿਨ ਸ਼ੁਕਰਵਾਰ ਲਈ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚਲਦਿਆਂ ਮੁਹਾਲੀ ਦੇ ਫੇਜ਼-6 ਸਥਿਤ ਬੱਸ ਅੱਡਾ ਪੰਜਾਬ ਬੰਦ ਦੇ ਐਲਾਨ ਕਾਰਨ ਪੂਰੀ ਤਰ੍ਹਾਂ ਬੰਦ ਰਿਹਾ। ਬੱਸ ਅੱਡੇ ’ਤੇ ਆਵਾਜਾਈ ਅਤੇ ਦੁਕਾਨਾਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਇਹ ਸੱਦਾ ਪੰਜਾਬ ਬੰਦ ਦਾ ਹੈ, ਨਾ ਕਿ ਸ਼ਰਾਬ ਬੰਦ ਦਾ। ਇਸ ਦੇ ਬਾਵਜੂਦ ਮੁਹਾਲੀ ਦੇ ਫੇਜ਼-1 ਸਥਿਤ ਸਮੇਤ ਮੁਹਾਲੀ ਦੇ ਕਈ ਸ਼ਰਾਬ ਦੇ ਠੇਕੇ ਖੁੱਲ੍ਹੇ ਪਾਏ ਗਏ

ਪਿਛਲੀ ਖ਼ਬਰ ਪੰਜਾਬ ਬੰਦ ਦੌਰਾਨ ਆਵਾਜਾਈ ਆਮ ਵਾਂਗ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ 'ਤੇ ਭੁਲੱਥ ਦੇ ਬਾਜ਼ਾਰ ਮੁਕੰਮਲ ਬੰਦ