21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੁਨਾਮ ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

ਸੁਨਾਮ ਊਧਮ ਸਿੰਘ ਵਾਲਾ,21 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸੁਨਾਮ ਊਧਮ ਸਿੰਘ ਵਾਲਾ ਵਿਚ ਭਰਵਾਂ ਹੁੰਗਾਰਾ ਮਿਲਿਆ।

ਅਜੀਤ ਡੈਸਕ 21-08-2026

ਸੁਨਾਮ ਊਧਮ ਸਿੰਘ ਵਾਲਾ,21 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸੁਨਾਮ ਊਧਮ ਸਿੰਘ ਵਾਲਾ ਵਿਚ ਭਰਵਾਂ ਹੁੰਗਾਰਾ ਮਿਲਿਆ। ਸਵੇਰੇ ਦਸ ਵਜੇ ਤੱਕ ਜਿੱਥੇ ਸੁਨਾਮ ਦੇ ਜਿਆਦਾਤਰ ਬਜਾਰ ਬੰਦ ਰਹੇ ਉੱਥੇ ਹੀ ਇੱਥੋਂ ਤੱਕ ਕਿ ਬਜਾਰਾਂ ਵਿਚ ਫਲਾਂ ਅਤੇ ਸਬਜੀਆਂ ਦੀਆਂ ਰੇਹੜੀਆਂ ਵੀ ਨਜਰ ਨਹੀ ਆਈਆਂ ਪਰ ਡਾਕਟਰਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਆਮ ਵਾਂਗ ਖੁੱਲੀਆਂ ਰਹੀਆਂ।ਭਾਵੇਂ ਰੇਲ ਆਵਾਜਾਈ ਰੋਜਾਨਾ ਦੀ ਤਰ੍ਹਾਂ ਚੱਲਦੀ ਰਹੀ ਪਰ ਪੀ ਆਰ ਟੀ ਸੀ ਦੀ ਇੱਕਾ ਦੁੱਕਾ ਬੱਸ ਨੂੰ ਛੱਡਕੇ ਬੱਸ ਆਵਾਜਾਈ ਵੀ ਬੰਦ ਰਹੀ। ਜਿਸ ਨੂੰ ਲੈਕੇ ਨਿਜੀ ਬੱਸ ਕੰਪਨੀਆਂ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਸਥਾਨਕ ਬੱਸ ਸਟੈਂਡ ਵਿਚ ਖੜੀਆਂ ਰਹੀਆਂ। ਭਾਵੇਂ ਵੱਖ-ਵੱਖ ਧਾਰਮਿਕ,ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਵਲੋਂ ਅੱਜ ਦੇ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਪਰ ਇਕ ਦਿਲਚਸਪ ਗੱਲ ਵੇਖਣ ਨੂੰ ਮਿਲੀ ਕਿ ਕਿਸੇ ਵੀ ਜਥੇਬੰਦੀ ਦੇ ਕਾਰਕੁਨਾਂ ਵਲੋਂ ਅੱਜ ਸੁਨਾਮ ਸ਼ਹਿਰ ਬੰਦ ਕਰਵਾਉਂਦੇ ਨਹੀ ਵੇਖਿਆ ਗਿਆ ਬਲਕਿ ਹਰ ਵਰਗ ਵਲੋਂ ਬੰਦ ਲਈ ਭਰਵਾਂ ਸਹਿਯੋਗ ਦਿੱਤਾ ਗਿਆ ਅਤੇ ਕਈ ਥਾਂਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਸਮਾਂ ਬਿਤਾਉਣ ਲਈ ਤਾਸ ਦੀ ਬਾਜੀ ਲਾਕੇ ਮਨ ਪਰਚਾਉਂਦੇ ਰਹੇ।ਬੰਦ ਦੇ ਦੌਰਾਨ ਸ਼ਹਿਰ ਦੇ ਨਿਜੀ ਸਕੂਲ ਆਮ ਤੌਰ ਤੇ ਬੰਦ ਰਹੇ ਪਰ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਨਜਰ ਆਈ।ਬੈਂਕ ਅਤੇ ਸਰਕਾਰੀ ਦਫਤਰ ਰੋਜਾਨਾ ਦੀ ਤਰ੍ਹਾਂ ਖੁੱਲ੍ਹੇ ਰਹੇ ਪਰ ਇੰਨ੍ਹਾਂ ਵਿਚ ਕੰਮ ਧੰਦਾ ਕਰਵਾਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਵੇਖਣ ਨੂੰ ਮਿਲੀ। ਸਥਾਨਕ ਸਿਵਲ ਹਸਪਤਾਲ ਵਿਚ ਵੀ ਮਰੀਜ ਨਾਂਮਾਤਰ ਹੀ ਦਵਾਈ ਲੈਣ ਪਹੁੰਚੇ।ਪੰਜਾਬ ਬੰਦ  ਸੁਨਾਮ ਸ਼ਹਿਰ ਵਿਚ ਭਰਵਾਂ ਹੁੰਗਾਰਾ ਮਿਲਣ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। 

ਪਿਛਲੀ ਖ਼ਬਰ ਸੜਕਾਂ ਵਿਚਾਲੇ ਲੱਗ ਪਿਆ ਜਾਮ, ਵਾਹਨਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ ਅਗਲੀ ਖ਼ਬਰ ਪੰਜਾਬ ਬੰਦ ਦਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਵਿਆਪਕ ਅਸਰ, ਬਾਜ਼ਾਰ ਰਹੇ ਬੰਦ