ਡੇਰਾਬੱਸੀ, 21 ਅਗਸਤ (ਗੁਰਮੀਤ ਸਿੰਘ)- ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਤ੍ਰਿਵੇਦੀ ਕੈਂਪ ਦੀ ਪ੍ਰਮੁੱਖ ਹੋਲਸੇਲ ਮਾਰਕੀਟ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ। ਇਲਾਕੇ ਦੀ ਇਹ ਮਾਰਕੀਟ ਹੋਲਸੇਲ ਕਾਰੋਬਾਰ ਦਾ ਇੱਕ ਵੱਡਾ ਕੇਂਦਰ ਮੰਨੀ ਜਾਂਦੀ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਵਪਾਰੀ ਅਤੇ ਗਾਹਕ ਆਉਂਦੇ ਹਨ। ਬੰਦ ਦੇ ਸੱਦੇ ਦੇ ਮੱਦੇਨਜ਼ਰ ਮਾਰਕੀਟ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਏਕਤਾ ਦਾ ਪ੍ਰਗਟਾਵਾ ਕੀਤਾ। ਮਾਰਕੀਟ ਵਿੱਚ ਦਿਨ ਭਰ ਸੁੰਨਸਾਨੀ ਰਹੀ ਅਤੇ ਕਾਰੋਬਾਰੀ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਰਹੀਆਂ। ਵਪਾਰੀਆਂ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਬੰਦ ਦਾ ਸਮਰਥਨ ਕਰ ਰਹੇ ਹਨ।
ਤਾਜ਼ਾ ਖ਼ਬਰਾਂ
Free
ਤ੍ਰਿਵੇਦੀ ਕੈਂਪ ਦੀ ਹੋਲਸੇਲ ਮਾਰਕੀਟ ਵੱਲੋਂ ਪੰਜਾਬ ਬੰਦ ਨੂੰ ਸਮਰਥਨ
ਡੇਰਾਬੱਸੀ, 21 ਅਗਸਤ (ਗੁਰਮੀਤ ਸਿੰਘ)- ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਤ੍ਰਿਵੇਦੀ ਕੈਂਪ ਦੀ ਪ੍ਰਮੁੱਖ ਹੋਲਸੇਲ ਮਾਰਕੀਟ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ। ਇਲਾਕੇ ਦੀ ਇਹ ਮਾਰਕੀਟ ਹੋਲਸੇਲ ਕਾਰੋਬਾਰ ਦਾ ਇੱਕ ਵੱਡਾ ਕੇਂਦਰ ਮੰਨੀ ਜਾਂਦੀ ਹੈ, ਜਿੱਥੇ ...
ਅਜੀਤ ਡੈਸਕ
21-08-2026