21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਜੈਤੋ ਨਿਵਾਸੀਆਂ ਨੇ ਬੰਦ ਨੂੰ ਦਿੱਤਾ ਵੱਡਾ ਹੁੰਗਾਰਾ

ਜੈਤੋ, 21 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੌਮੀ ਇਨਸਾਫ ਮੋਰਚੇ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਨੂੰ ਜੈਤੋ ਨਿਵਾਸੀਆਂ ਵਲੋਂ ਵੱਡਾ ਹੁੰਗਾਰਾ ਮਿਲਿਆ ’ਤੇ ਬੰਦ ਨੂੰ ਪੂਰੀ ਸਫ਼ਲਤਾ ਮਿਲੀ ਹੈ| ਦੁਕਾਨਾਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਬੰਦ ਰੱਖੀਆਂ ਹੋਈਆਂ ਹਨ।

ਅਜੀਤ ਡੈਸਕ 21-08-2026

ਜੈਤੋ, 21 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੌਮੀ ਇਨਸਾਫ ਮੋਰਚੇ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਨੂੰ ਜੈਤੋ ਨਿਵਾਸੀਆਂ ਵਲੋਂ ਵੱਡਾ ਹੁੰਗਾਰਾ ਮਿਲਿਆ ’ਤੇ ਬੰਦ ਨੂੰ ਪੂਰੀ ਸਫ਼ਲਤਾ ਮਿਲੀ ਹੈ| ਦੁਕਾਨਾਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਬੰਦ ਰੱਖੀਆਂ ਹੋਈਆਂ ਹੈ।  ਸਥਾਨਕ ਸ਼ਹਿਰ ਦੇ ਅੰਦਰ ਪੰਜਾਬ ਬੰਦ ਨੂੰ ਸਫਲ ਬਣਾਉਣ ਵਿਚ ਯੂਨਾਈਟਡ ਅਕਾਲੀ ਦਲ ਅਤੇ ਕਿਸਾਨ ਜਥੇਬੰਦੀਆਂ ਆਦਿ ਜਥੇਬੰਦੀਆਂ ਦੇ ਨਾਲ ਹਰੇਕ ਵਰਗ ਅਤੇ ਸ਼ਹਿਰ ਵਾਸੀਆਂ ਦਾ ਅਹਿਮ ਸਹਿਯੋਗ ਮਿਲ ਰਿਹਾ ਹੈ| ਇਥੇ ਦੱਸਣਾ ਜਰੂਰੀ ਹੈ ਕਿ ਸਵੇਰੇ ਦੇ ਸਮੇਂ ਕੁਝ ਕੁ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਚਲ ਰਹੀਆ ਸਨ| ਜਦ ਜਥੇਬੰਦੀਆਂ ਨੇ ਜੈਤੋ ਦੇ ਕੋਟਕਪੂਰਾ ਚੌਂਕ ਵਿਚ ਧਰਨਾ ਲਗਾਇਆ ਤਾਂ ਇਹ ਬੱਸਾਂ ਦਾ ਆਉਣਾ ਜਾਣ ਬੰਦ ਹੋ ਗਿਆ|  

ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਕਸਬਾ ਭਦੌੜ ’ਚ ਬੰਦ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਕਸਬਾ ਰੂੜੇਕੇ ਕਲਾਂ ਵਿਖੇ ਕੌਮੀ ਇਨਸਾਫ ਮੋਰਚੇ ਵੱਲੋ ਬੰਦ ਨੂੰ ਭਰਵਾ ਸਮਰੱਥਨ