21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪਿੰਡ ਸਹਿਬਾਜਪੁਰ ਵਿਖੇ ਚੋਰਾਂ ਵਲੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ

ਮਾਛੀਵਾੜਾ ਸਾਹਿਬ (ਲੁਧਿਆਣਾ), 21 ਅਗਸਤ (ਰਾਜਦੀਪ ਸਿੰਘ ਅਲਬੇਲਾ)- ਬਲਾਕ ਮਾਛੀਵਾੜਾ ਦੇ ਪਿੰਡ...

ਅਜੀਤ ਡੈਸਕ 21-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 21 ਅਗਸਤ (ਰਾਜਦੀਪ ਸਿੰਘ ਅਲਬੇਲਾ)- ਬਲਾਕ ਮਾਛੀਵਾੜਾ ਦੇ ਪਿੰਡ ਸਹਿਬਾਜਪੁਰ ਵਿਖੇ ਅੱਧੀ ਰਾਤ ਨੂੰ ਚੋਰਾਂ ਨੇ ਘਰ ਵਿਚ ਵੜ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਾਲਕਣ ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਘਰ ਦੇ ਇਕ ਕਮਰੇ ਵਿਚ ਆਪਣੇ ਪਰਿਵਾਰ ਸਮੇਤ ਸੁੱਤੇ ਪਏ ਸਨ ਜਦਕਿ ਉਨ੍ਹਾਂ ਦਾ ਪਤੀ ਮਾਛੀਵਾੜਾ ਵਿਖੇ ਫੈਕਟਰੀ ਵਿਚ ਕੰਮ ਕਰਨ ਗਿਆ ਹੋਇਆ ਸੀ। ਇੰਦਰਜੀਤ ਕੌਰ ਨੇ ਦੱਸਿਆ ਕਿ ਰਾਤ 12 ਵਜੇ ਤੱਕ ਘਰ ਵਿਚ ਸਭ ਕੁੱਝ ਠੀਕ-ਠਾਕ ਸੀ ਅਤੇ ਕਰੀਬ ਡੇਢ ਵਜੇ ਬਿਜਲੀ ਸਪਲਾਈ ਬੰਦ ਕੀਤੀ ਜਿਸ ਤੋਂ ਬਾਅਦ ਕੁਝ ਚੋਰ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਗਏ।

ਚੋਰਾਂ ਵਲੋਂ ਕਮਰੇ ਦੇ ਨਾਲ ਬਣੇ ਸਟੋਰ ਦਾ ਦਰਵਾਜਾ ਤੋੜਿਆ ਅਤੇ ਉਸ ਵਿਚ ਪਈ ਅਲਮਾਰੀ ਦਾ ਲਾਕਰ ਵੀ ਤੋੜ ਦਿੱਤਾ। ਚੋਰਾਂ ਨੇ ਸਾਰੀ ਅਲਮਾਰੀ ਦੀ ਚੰਗੀ ਤਰ੍ਹਾਂ ਫਰੌਲਾ-ਫਰਾਲੀ ਕੀਤੀ ਅਤੇ ਉਸ ’ਚੋਂ ਕਰੀਬ 7 ਤੋਲੇ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਚੋਰੀ ਕਰ ਲਈ। ਚੋਰਾਂ ਵਲੋਂ ਜਿਸ ਕਮਰੇ ਵਿਚ ਉਹ ਸੁੱਤੇ ਪਏ ਸੀ ਉਸਦਾ ਦਰਵਾਜਾ ਵੀ ਖੜਕਾਉਣਾ ਸ਼ੁਰੂ ਕੀਤਾ ਤਾਂ ਉਹ ਡਰ ਕੇ ਉੱਠ ਪਏ।

ਇੰਦਰਜੀਤ ਕੌਰ ਨੇ ਦੱਸਿਆ ਕਿ ਉਸਨੇ ਆਪਣੇ ਫੋਨ ਰਾਹੀਂ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ ਉਹ ਸਾਰੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਚੋਰ ਫ਼ਰਾਰ ਹੋ ਗਏ। ਇੰਦਰਜੀਤ ਕੌਰ ਨੇ ਦੱਸਿਆ ਕਿ ਚੋਰੀ ਸਬੰਧੀ ਤੁਰੰਤ ਸੂਚਨਾ ਮਾਛੀਵਾੜਾ ਪੁਲਿਸ ਨੂੰ ਦਿੱਤੀ ਜੋ ਕਿ ਮੌਕੇ ’ਤੇ ਪਹੁੰਚ ਗਈ। ਘਰ ਦੀ ਮਾਲਕਣ ਅਨੁਸਾਰ ਉਸਦਾ 10 ਲੱਖ ਰੁਪਏ ਮੁੱਲ ਦੇ ਗਹਿਣੇ ਤੇ ਨਕਦੀ ਚੋਰੀ ਹੋ ਗਈ।

ਪਿਛਲੀ ਖ਼ਬਰ ਡੇਰਾਬੱਸੀ ਵਿਚ ਟੈਲੀਕਾਮ ਟਾਵਰ ਤੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਸਪੋਕਸਪਰਸਨ ਅਤੇ ਟੀ.ਵੀ. ਪੈਨਲਿਸਟਾਂ ਦੀ ਸੂਚੀ ਦਾ ਐਲਾਨ