22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਆਰ.ਸੀ.ਐਫ. ਵਲੋਂ ਮੇਮੂ ਰੇਕ, ਵੰਦੇ ਭਾਰਤ ਤੇ ਬੰਗਲਾ ਦੇਸ਼ ਰੇਲਵੇ ਲਈ ਰੇਲ ਡੱਬੇ ਤਿਆਰ ਕਰਨ ਦਾ ਉਪਰਾਲਾ ਸ਼ਲਾਘਾਯੋਗ- ਸੁਨੀਲ ਕੁਮਾਰ

ਕਪੂਰਥਲਾ, 22 ਅਗਸਤ (ਅਮਰਜੀਤ ਕੋਮਲ)- ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ (ਪ੍ਰੋਡਕਸ਼ਨ ਯੂਨਿਟ) ਸੁਨੀਲ ਕੁਮਾਰ ਨੇ ਅੱਜ...

ਅਜੀਤ ਡੈਸਕ 22-08-2026

ਕਪੂਰਥਲਾ, 22 ਅਗਸਤ (ਅਮਰਜੀਤ ਕੋਮਲ)- ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ (ਪ੍ਰੋਡਕਸ਼ਨ ਯੂਨਿਟ) ਸੁਨੀਲ ਕੁਮਾਰ ਨੇ ਅੱਜ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀ ਵਰਕਸ਼ਾਪ ਦਾ ਦੌਰਾ ਕਰਕੇ ਨਿਰਮਾਣ ਅਧੀਨ ਮੇਮੂ ਰੇਕ ਤੇ ਬੰਗਲਾ ਦੇਸ਼ ਰੇਲਵੇ ਲਈ ਤਿਆਰ ਕੀਤੇ ਜਾ ਰਹੇ ਰੇਕ ਦਾ ਨਿਰੀਖਣ ਕੀਤਾ। ਉਨ੍ਹਾਂ ਐਕਸ. ਆਰ.ਐਫ. ਰਾਹੀਂ ਸੀਟਾਂ ਦੀ ਕੀਤੀ ਜਾ ਰਹੀ ਟੈਸਟਿੰਗ, ਵੀਲ ਸ਼ਾਪ ਨੇੜੇ ਨਿਰਧਾਰਿਤ ਲਾਈਨ 'ਤੇ ਵੰਦੇ ਭਾਰਤ ਦੇ ਬੋਗੀ ਯੂਨਿਟ, ਆਰ.ਸੀ.ਐਫ. ਦੀਆਂ ਵੱਖ-ਵੱਖ ਉਤਪਾਦਨ ਸਹੂਲਤਾਂ, ਸ਼ੀਟ ਮੈਟਲ ਸ਼ਾਪ ਵਿਚ ਮਸ਼ੀਨਾਂ ਦੇ ਸੰਚਾਲਨ ਤੇ ਸ਼ੈੱਲ ਅਸੈਂਬਲੀ ਸ਼ਾਪ ਵਿਚ ਕੋਚ ਸੈੱਲ ਦੇ ਉਤਪਾਦਨ ਤੇ ਜਿਗਜ ਸਹੂਲਤ ਦਾ ਨਿਰੀਖਣ ਕੀਤਾ।

ਵਰਕਸ਼ਾਪ ਵਿਚ ਵੱਖ-ਵੱਖ ਰੇਲ ਡੱਬਿਆਂ ਤੇ ਹੋਰ ਗਤੀਵਿਧੀਆਂ ਦਾ ਨਿਰੀਖਣ ਕਰਨ ਤੋਂ ਬਾਅਦ ਸੁਨੀਲ ਕੁਮਾਰ ਨੇ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੇ ਨੰਦਨ ਤੇ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ। ਜਿਸ ਵਿਚ ਆਰ.ਸੀ.ਐਫ. ਦੀਆਂ ਗਤੀਵਿਧੀਆਂ, ਉਤਪਾਦਨ ਪ੍ਰੋਗਰਾਮ ਤੇ ਉਪਲਬਧੀਆਂ ਸਬੰਧੀ ਪੈ੍ਰਜ਼ਨਟੇਸ਼ਨ ਵੀ ਦਿੱਤੀ ਗਈ। ਐਡੀਸ਼ਨਲ ਮੈਂਬਰ ਨੇ ਮੀਟਿੰਗ ਵਿਚ ਉਤਪਾਦਨ ਗੁਣਵੱਤਾ, ਤਕਨੀਕੀ ਅਪਗ੍ਰੇਡੇਸ਼ਨ, ਵੇਂਡਰ ਵਿਕਾਸ 'ਤੇ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।

ਇਸ ਮੌਕੇ ਬੋਲਦਿਆਂ ਸੁਨੀਲ ਕੁਮਾਰ ਨੇ ਉੱਚ ਪੱਧਰੀ ਨਿਰਮਾਣ ਤੇ ਗੁਣਵੱਤਾ ਮਾਪਦੰਡਾ ਨੂੰ ਕਾਇਮ ਰੱਖਦੇ ਹੋਏ ਬੰਗਲਾਦੇਸ਼ ਰੇਲਵੇ ਲਈ ਤਿਆਰ ਕੀਤੇ ਜਾ ਰਹੇ ਰੇਲ ਡੱਬਿਆਂ, ਮੇਮੂ ਰੇਕ ਤੇ ਵੰਦੇ ਭਾਰਤ ਟਰੇਨਸੈੱਟ ਵਰਗੇ ਮਹੱਤਵਪੂਰਨ ਪ੍ਰੋਗਰਾਮਾਂ ਨੂੰ ਮੁਕੰਮਲ ਕਰਨ ਲਈ ਆਰ.ਸੀ.ਐਫ. ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਰ.ਸੀ.ਐਫ. ਦੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਗੁਣਵੱਤਾ, ਸੁਰੱਖਿਆ ਤੇ ਨਵੀਨਤਾ ਨੂੰ ਬਰਕਰਾਰ ਰੱਖਦੇ ਹੋਏ ਉਤਪਾਦਨ ਟੀਚੇ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕਰਨ ਲਈ ਲਗਾਤਾਰ ਧਿਆਨ ਕੇਂਦਰਿਤ ਕਰਨ।

ਮੀਟਿੰਗ ਵਿਚ ਅਤੁੱਲ ਸਿੰਘ ਪਿ੍ੰਸੀਪਲ ਐਗਜ਼ੀਕਿਊਟਿਵ ਡਾਇਰੈਕਟਰ (ਪੋ੍ਰਡਕਸ਼ਨ ਯੂਨਿਟ) ਤੇ ਦੀਪਕ ਤਿਰਪਾਠੀ ਡਾਇਰੈਕਟਰ ਟੈਕਨੀਕਲ (ਰਾਈਟਸ) ਵਿਸ਼ੇਸ਼ ਤੌਰ 'ਤੇ ਹਾਜ਼ਿਰ ਸਨ।ਬਾਅਦ ਵਿਚ ਐਡੀਸ਼ਨਲ ਮੈਂਬਰ ਨੇ ਆਰ.ਸੀ.ਐਫ. ਦੀਆਂ ਮਾਨਤਾ ਪ੍ਰਾਪਤ ਯੂਨੀਅਨ ਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਵਲੋਂ ਉਠਾਏ ਗਏ ਵੱਖ-ਵੱਖ ਮੰਗਾਂ ਤੇ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਤੇ ਯੋਗ ਕਾਰਵਾਈ ਦਾ ਭਰੋਸਾ ਦਿਵਾਇਆ।

ਪਿਛਲੀ ਖ਼ਬਰ ਕਾਲਜ ਵਿਦਿਆਰਥੀ ’ਤੇ ਹਮਲਾ ਕਰਨ ਦੇ ਦੋਸ਼ ਹੇਠ 11 ਜਣਿਆਂ ਖਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬੱਕਰੀਆਂ ਚੋਰੀ ਕਰਨ ਵਾਲੇ ਪੰਜ ਵਿਅਕਤੀ ਕਾਬੂ, ਚੋਰੀ ਦੀਆਂ ਬੱਕਰੀਆਂ ਤੇ ਮੋਟਰਸਾਈਕਲ ਬਰਾਮਦ