ਸੰਗਰੂਰ, 23 ਅਗਸਤ (ਧੀਰਜ ਪਿਸ਼ੋਰੀਆ) - ਅਗਰਵਾਲ ਸਭਾ ਸੰਗਰੂਰ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪ੍ਰਧਾਨਗੀ ਲਈ ਬੱਦਰੀ ਜਿੰਦਲ ਅਤੇ ਬਿਮਲ ਬਾਂਸਲ ਦਰਮਿਆਨ ਮੁਕਾਬਲਾ ਹੈ। ਸਭਾ ਦੇ ਕੁੱਲ 3460 ਮੈਂਬਰ ਹਨ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਸਭਾ ਦੇ ਸਰਪ੍ਰਸਤਾਂ ਸਰਜੀਵਨ ਜਿੰਦਲ,ਗੋਰਾ ਲਾਲ ਸਿੰਗਲ,ਦੀਪਕ ਜਿੰਦਲ,ਰਾਜੀਵ ਜਿੰਦਲ ਇਤਿਹਾਸਕਾਰ,ਪਾਵਨ ਗੁਪਤਾ ਐਡਵੋਕੇਟ, ਉਦੇਸ਼ ਗੋਇਲ,ਨਰੇਸ਼ ਗੋਇਲ, ਕੇਵਲ ਕ੍ਰਿਸ਼ਨ, ਮੋਹਨ ਲਾਲ, ਦੀਪਕ ਅਗਰਵਾਲ ਅਤੇ ਜਗਨ ਨਾਥ ਗੋਇਲ ਦੀ ਨਿਗਰਾਨੀ ਵਿਚ ਹੋ ਰਹੀ ਇਸ ਚੋਣ ਲਈ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮੀ 4 ਵਜੇ ਤੱਕ ਪਵਾਈਆਂ ਜਾਣਗੀਆਂ। ਵੋਟਾਂ ਪਾਏ ਜਾਣ ਦਾ ਕੰਮ ਮੁਕੰਮਲ ਹੋਣ ਤੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਕਰ ਕੇ ਨਤੀਜਾ ਐਲਾਨ ਦਿੱਤਾ ਜਾਵੇਗਾ।
ਤਾਜ਼ਾ ਖ਼ਬਰਾਂ
Free
ਅਗਰਵਾਲ ਸਭਾ ਸੰਗਰੂਰ ਦੀ ਚੋਣ ਲਈ ਵੋਟਾਂ ਪੈਣੀਆਂ ਸ਼ੁਰੂ
ਸੰਗਰੂਰ, 23 ਅਗਸਤ (ਧੀਰਜ ਪਿਸ਼ੋਰੀਆ) - ਅਗਰਵਾਲ ਸਭਾ ਸੰਗਰੂਰ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪ੍ਰਧਾਨਗੀ ਲਈ ਬੱਦਰੀ ਜਿੰਦਲ ਅਤੇ ਬਿਮਲ ਬਾਂਸਲ ਦਰਮਿਆਨ...
ਅਜੀਤ ਡੈਸਕ
23-08-2026