ਕਰਤਾਰਪੁਰ, 23 ਅਗਸਤ (ਪੱਤਰ ਪ੍ਰੇਰਕ)- ਬੀਤੇ ਦਿਨੀਂ ਕਰਤਾਰਪੁਰ ਦੇ ਆੜ੍ਹਤੀ ਉਮੰਗ ਬੱਸੀ ਦੀ ਪਤਨੀ ਨੇਹਾ ਵਲੋਂ ਕੋਈ ਜ਼ਹਿਰੀਲੀ ਦਵਾਈ ਪੀ ਲੈਣ ਕਾਰਨ ਫੋਰਟਿਸ ਹਸਪਤਾਲ ਜਲੰਧਰ ਵਿਖੇ ਦਾਖ਼ਲ ਸਨ ਜਿਨ੍ਹਾਂ ਦੀ ਬੀਤੀ ਰਾਤ ਮੌਤ ਹੋ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਨੇਹਾ ਦੇ ਪਤੀ ਆੜ੍ਹਤੀ ਉਮੰਗ ਬੱਸੀ ਤੇ ਉਸ ਦੀ ਮਾਤਾ ਵਲੋਂ ਸਾਡੀ ਧੀ ਨੇਹਾ ਨੂੰ ਜ਼ਬਰਦਸਤੀ ਬਾਥਰੂਮ ਵਿਚ ਵਰਤੀ ਜਾਣ ਵਾਲੀ ਹਾਰਪਿਕ ਦਵਾਈ ਪਿਲਾਈ ਗਈ ਜੋ ਤਿੰਨ ਦਿਨ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ ਜਿਸ ਦੀ ਮੌਤ ਹੋ ਗਈ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਪੀੜਤ ਵਲੋਂ ਬਿਆਨ ਦੇਣ ਦੇ ਬਾਵਜੂਦ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਦ ਕਿ ਉਹ ਸ਼ਰੇਆਮ ਖੁੱਲ੍ਹੇ ਹਸਪਤਾਲ ਵਿਚ ਘੁੰਮਦੇ ਰਹੇ ਉਨ੍ਹਾਂ ਦੋਸ਼ ਲਗਾਇਆ ਕਿ ਆਪ ਵਿਧਾਇਕ ਦੇ ਦਬਾਅ ਹੇਠ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਪੁਲਿਸ ਮਹਿਜ ਖ਼ਾਨਾ ਪੂਰਤੀ ਕਰ ਰਹੀ ਹੈ।