ਰੋਪੜ, 23 ਅਗਸਤ- ਪੰਜਾਬ ਦੇ ਪਾਣੀ ਨੂੰ ਦੂਸ਼ਿਤ ਕਰਨ ਦੇ ਦੋਸ਼ਾਂ ਨੂੰ ਲੈ ਕੇ ਹਿਮਾਚਲ ਦੀ ਇਕ ਇੰਡਸਟਰੀ ਖ਼ਿਲਾਫ਼ ਪਹਿਲੀ ਵਾਰ ਪੁਲਿਸ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਮੌਕੇ ’ਤੇ ਪ੍ਰਸ਼ਾਸਨ ਨੂੰ ਬੁਲਾ ਕੇ ਕਾਰਵਾਈ ਕਰਵਾਈ ਗਈ।
ਇਸ ਮਾਮਲੇ ਵਿਚ ਰੋਪੜ ਸਿਟੀ ਥਾਣੇ ਵਿਚ ਐੱਫ.ਆਈ.ਆਰ. FIR ਨੰਬਰ 199 ਦਰਜ ਕੀਤੀ ਗਈ ਹੈ। ਦੋਸ਼ ਹੈ ਕਿ ਹਿਮਾਚਲ ਦੀ ਇੰਡਸਟਰੀ ਤੋਂ ਨਿਕਲ ਰਹੇ ਦੂਸ਼ਿਤ ਪਾਣੀ ਕਾਰਨ ਪੰਜਾਬ ਦੇ ਪਾਣੀ ’ਤੇ ਮਾੜਾ ਅਸਰ ਪੈ ਰਿਹਾ ਸੀ।
ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਕਾਰਵਾਈ ਕਰਵਾਈ ਗਈ ਅਤੇ ਹੁਣ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਵਾਈ ਨੂੰ ਪੰਜਾਬ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵੱਲ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।