23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੈਡੀਕਲ ਸਟੋਰ ਮਾਲਕ ਦੇ ਘਰ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

ਬਟਾਲਾ, 23 ਅਗਸਤ (ਸਤਿੰਦਰ ਸਿੰਘ)- ਐਤਵਾਰ ਦੇਰ ਰਾਤ ਬਟਾਲਾ ਦੇ ਇਕ ਮੈਡੀਕਲ ਸਟੋਰ ਮਾਲਕ ਦੇ ਘਰ ਦੇ...

ਅਜੀਤ ਡੈਸਕ 23-08-2026

ਬਟਾਲਾ, 23 ਅਗਸਤ (ਸਤਿੰਦਰ ਸਿੰਘ)- ਐਤਵਾਰ ਦੇਰ ਰਾਤ ਬਟਾਲਾ ਦੇ ਇਕ ਮੈਡੀਕਲ ਸਟੋਰ ਮਾਲਕ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਗੋਲੀਆਂ ਚਲਾ ਦਿੱਤੀਆਂ ਤੇ ਫ਼ਰਾਰ ਹੋ ਗਏ। ਦੱਸਣਯੋਗ ਹੈ ਕਿ ਅੱਜ ਦੁਪਹਿਰ ਦੇ ਸਮੇਂ ਵੀ ਬਟਾਲਾ ਦੀ ਕਾਦੀਆਂ ਚੁੰਗੀ ਸਥਿਤ ਉਕਤ ਵਿਅਕਤੀ ਦੇ ਮੈਡੀਕਲ ਸਟੋਰ ਉੱਪਰ ਵੀ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਦੋਵੇਂ ਗੋਲੀਆਂ ਮਿਸ ਹੋ ਗਈਆਂ ਸਨ ਤੇ ਰਾਤ ਦੇ ਸਮੇਂ ਇਹ ਘਟਨਾ ਵਾਪਰ ਗਈ।

ਦੁਕਾਨ ਮਾਲਕ ਸੰਦੀਪ ਸ਼ਰਮਾ ਮੁਤਾਬਕ ਐਤਵਾਰ ਦੁਪਹਿਰ ਕਰੀਬ ਢਾਈ ਵਜੇ ਇਕ ਮੋਟਰਸਾਈਕਲ 'ਤੇ ਦੋ ਨੌਜਵਾਨ ਕਾਦੀਆਂ ਚੁੰਗੀ ਵਲੋਂ ਜਲੰਧਰ ਰੋਡ 'ਤੇ ਪਹੁੰਚੇ। ਦੋਵੇਂ ਓਮ ਮੈਡੀਕਲ ਸਟੋਰ ਦੇ ਸਾਹਮਣੇ ਰੁਕੇ। ਇਸ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਪਿਸਤੌਲ ਕੱਢ ਕੇ ਦੋ ਵਾਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਵਾਰ ਪਿਸਤੌਲ ਤੋਂ ਗੋਲੀ ਨਹੀਂ ਚੱਲੀ। ਇਸੇ ਦੌਰਾਨ ਦੁਕਾਨ ਦੇ ਬਾਹਰ ਪਹਿਲਾਂ ਤੋਂ ਤਾਇਨਾਤ ਪੁਲਿਸ ਮੁਲਾਜ਼ਮ ਨੇ ਵੀ ਮੁਸਤੈਦੀ ਦਿਖਾਈ ਤੇ ਉਸ ਨੂੰ ਦੇਖ ਕੇ ਦੋਵੇਂ ਨੌਜ਼ਵਾਨ ਤੇਜ਼ੀ ਨਾਲ ਬਾਈਕ ਭਜਾਉਂਦੇ ਹੋਏ ਨਾਲ ਲੱਗਦੀ ਗਲੀ ਰਾਹੀਂ ਗੋਨਸਪੁਰਾ ਰੋਡ ਵੱਲ ਫ਼ਰਾਰ ਹੋ ਗਏ।

ਦੁਕਾਨ ਮਾਲਕ ਅਨੁਸਾਰ ਇਸ ਤੋਂ ਪਹਿਲਾਂ ਵੀ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਚੁੱਕੀ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਵਿਚ ਪਹਿਲਾਂ ਹੀ ਮਾਮਲਾ ਦਰਜ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਟੀ.ਪੀ. ਸਿੰਘ , ਐੱਸ.ਐਚ.ਓ. ਸਿਵਲ ਲਾਇਨ ਗੁਰਮੀਤ ਸਿੰਘ, ਚੌਕੀ ਅਰਬਨ ਅਸਟੇਟ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ। ਮੈਡੀਕਲ ਸਟੋਰ 'ਤੇ ਵਾਪਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਹੈ, ਦੱਸਿਆ ਜਾ ਰਿਹਾ ਹੈ ਕਿ ਜਲੰਧਰ ਰੋਡ 'ਤੇ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਕਈ ਦੁਕਾਨਦਾਰਾਂ ਤੋਂ ਪਹਿਲਾਂ ਵੀ ਫਿਰੌਤੀ ਮੰਗੇ ਜਾਣ ਅਤੇ ਦੁਕਾਨਾਂ 'ਤੇ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

ਪਿਛਲੀ ਖ਼ਬਰ ਬੰਗਾਲ ਦੀ ਖਾੜੀ ਵਿਚ ਮਾਲਵਾਹਕ ਜਹਾਜ਼ ਡੁੱਬਿਆ, ਦੋ ਨੂੰ ਬਚਾਇਆ, 22 ਲਾਪਤਾ ਅਗਲੀ ਖ਼ਬਰ ਇਕ ਹੋਰ ਭਾਰਤੀ ਐਫ.ਬੀ.ਆਈ. ਦੀ ਅਤਿ-ਲੋੜੀਂਦੀ ਸੂਚੀ ’ਚ ਸ਼ਾਮਿਲ