25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਬਿਜਲੀ ਦੇ ਅਣ ਐਲਾਨੇ ਕੱਟਾਂ ਤੋ ਪਿਆਲਾਂ ਫੀਡਰ ਦੇ ਲੋਕ ਪਰੇਸ਼ਾਨ

ਨਸਰਾਲਾ (ਹੁਸ਼ਿਆਰਪੁਰ) , 25 ਅਗਸਤ ( ਸਤਵੰਤ ਸਿੰਘ ਥਿਆੜ)- ਸ਼ਾਮ ਨੂੰ ਲੱਗਦੇ ਅਣ ਐਲਾਨੇ ਬਿਜਲੀ ਦੇ ਕੱਟਾਂ ਤੋ...

ਅਜੀਤ ਡੈਸਕ 25-08-2026

ਨਸਰਾਲਾ (ਹੁਸ਼ਿਆਰਪੁਰ) , 25 ਅਗਸਤ ( ਸਤਵੰਤ ਸਿੰਘ ਥਿਆੜ)- ਸ਼ਾਮ ਨੂੰ ਲੱਗਦੇ ਅਣ ਐਲਾਨੇ ਬਿਜਲੀ ਦੇ ਕੱਟਾਂ ਤੋ ਪਿਆਲਾਂ ਫੀਡਰ ਦੇ ਲੋਕ ਭਾਰੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ। ਇਸ ਸਬੰਧੀ ਪਿਆਲਾਂ ਫੀਡਰ ਮੇਘੋਵਾਲ, ਖ਼ਾਨਪੁਰ ਥਿਆੜਾ, ਜਾਦੂਜੰਡਾ, ਗਗਨੌਲੀ, ਹੁਸੈਨਪੁਰ, ਰਾਮੁਥਿਆਰਾ ਆਦਿ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਹਰ ਰੋਜ਼ ਦੀ ਤਰਾਂ ਅੱਜ ਵੀ ਸ਼ਾਮ 6:30 ਦੇ ਕਰੀਬ ਬਿਜਲੀ ਮੁਲਾਜ਼ਮਾਂ ਵਲੋ ਆਪਣੇ ਬਣਾਏ ਗਰੁੱਪ 'ਚ ਲਿਖ ਕੇ ਪਾ ਦਿੱਤਾ ਗਿਆ ਹੈ ਕਿ 8:15 ਤੱਕ ਬਿਜਲੀ ਸਪਲਾਈ ਦਾ ਕੱਟ ਹੈ।

ਉਨ੍ਹਾਂ ਕਿਹਾ ਕਿ ਕੱਲ੍ਹ ਵੀ ਸ਼ਾਮ ਦੀ ਗਈ ਹੋਈ ਰਾਤ 10:15 ਦੇ ਕਰੀਬ ਆਈ। ਇਨ੍ਹਾਂ ਲੋਕਾਂ ਨੇ ਕਿਹਾ ਕੇ ਇਸ ਵੇਲੇ ਪਿੰਡਾਂ ਦੀਆ ਔਰਤਾਂ ਨੇ ਆਪਣਾ ਚੁੱਲਾ ਚੌਂਕਾ, ਰੋਟੀ-ਪਾਣੀ ਕਰਨਾ ਹੁੰਦਾ ਹੈ ਤੇ ਬਿਜਲੀ ਚਲੀ ਜਾਂਦੀ ਹੈ। ਅੱਤ ਦੀ ਪੈ ਰਹੀ ਗਰਮੀ ਦੇ ਕਾਰਨ ਬੱਚੇ ਤੇ ਬਜ਼ੁਰਗਾਂ ਦਾ ਤਾਂ ਮੰਦਾ ਹਾਲ ਹੋ ਜਾਂਦਾ ਹੈ। ਲੋਕਾਂ ਨੇ ਜ਼ਿਲ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕੇ ਬਿਜਲੀ ਦੀ ਸਪਲਾਈ ਨੂੰ ਸਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਜੋ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ।

ਪਿਛਲੀ ਖ਼ਬਰ 27 ਅਗਸਤ ਦੇ ਮਹਾਂ ਬੰਦ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਅਗਲੀ ਖ਼ਬਰ ਐਨ.ਐੱਚ.ਐਮ. ਕਰਮਚਾਰੀਆਂ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ ਚੋਣਾਂ 'ਚ ਨਤੀਜੇ ਭੁਗਤਣ ਨੂੰ ਤਿਆਰ ਰਹਿਣ ਦੀ ਚਿਤਾਵਨੀ