26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮੁੰਬਈ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ ’ਤੇ ਪੱਥਰ ਮਾਰੇ-ਰੇਲ ਗੱਡੀ ’ਚ ਯੂ.ਪੀ. ਦੀ ਰਾਜਪਾਲ ਸੀ ਸਵਾਰ

ਸੂਰਤ, 25 ਅਗਸਤ (ਪੀ.ਟੀ.ਆਈ.)-ਇਕ ਅਧਿਕਾਰੀ ਨੇ ਦੱਸਿਆ ਹੈ ਕਿ ਮੰਗਲਵਾਰ ਸ਼ਾਮ ਨੂੰ ਸੂਰਤ ਨੇੜੇ ਮੁੰਬਈ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ ’ਤੇ ਇਕ ਵਿਅਕਤੀ ਨੇ ਪੱਥਰ ਸੁੱਟੇ, ਜਿਸ ’ਚ ਉੱਤਰ ਪ੍ਰਦੇਸ਼ ਦੀ ਰਾਜਪਾਲ ...

ਅਜੀਤ ਡੈਸਕ 26-08-2026

ਸੂਰਤ, 25 ਅਗਸਤ (ਪੀ.ਟੀ.ਆਈ.)-ਇਕ ਅਧਿਕਾਰੀ ਨੇ ਦੱਸਿਆ ਹੈ ਕਿ ਮੰਗਲਵਾਰ ਸ਼ਾਮ ਨੂੰ ਸੂਰਤ ਨੇੜੇ ਮੁੰਬਈ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ ’ਤੇ ਇਕ ਵਿਅਕਤੀ ਨੇ ਪੱਥਰ ਸੁੱਟੇ, ਜਿਸ ’ਚ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਯਾਤਰਾ ਕਰ ਰਹੀ ਸੀ। ਇਸ ਘਟਨਾ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਅਧਿਕਾਰੀ ਨੇ ਕਿਹਾ ਕਿ ਇਹ ਵਿਅਕਤੀ ਥੋੜ੍ਹਾ ਮਾਨਸਿਕ ਤੌਰ ’ਤੇ ਅਸਥਿਰ ਹੈ ਤੇ ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਯੂ.ਪੀ. ਦੀ ਰਾਜਪਾਲ ਆਨੰਦੀਬੇਲ ਪਟੇਲ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੁਆਰਾ ਦਮਨ ਵਿਖੇ ਕਰਵਾਏ ਇਕ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਵਾਪੀ ਸਟੇਸ਼ਨ ਤੋਂ ਰੇਲਗੱਡੀ ’ਤੇ ਸਵਾਰ ਹੋਏ ਸਨ। ਇਸ ਸੰਬੰਧੀ ਵਡੋਦਰਾ ਡਵੀਜ਼ਨ ਲਈ ਪੱਛਮੀ ਰੇਲਵੇ ਦੇ ਸੁਪਰਡੈਂਟ ਆਫ਼ ਪੁਲਿਸ (ਐਸ.ਪੀ.) ਅਭੈ ਸੋਨੀ ਨੇ ਕਿਹਾ ਕਿ ਇਹ ਘਟਨਾ ਸੂਰਤ ਜ਼ਿਲ੍ਹੇ ਦੇ ਉਤਰਾਨ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ’ਚ ਵਾਪਰੀ ਤੇ ਉਸ ਵਿਅਕਤੀ ਨੂੰ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਨੇ ਫੜ ਲਿਆ ਹੈ।

ਪਿਛਲੀ ਖ਼ਬਰ ਫ਼ਿਲਮ ‘ਫੂਲ ਔਰ ਕਾਂਟੇ’ ਦੇ ਨਿਰਦੇਸ਼ਕ ਕੁੱਕੂ ਕੋਹਲੀ ਦਾ ਦਿਹਾਂਤ ਅਗਲੀ ਖ਼ਬਰ ਡੇਰਾ ਮੁਖੀ ਨੂੰ ਮੁੜ ਫਰਲੋ ਮਿਲਣ ’ਤੇ ਅੰਸ਼ੁਲ ਛਤਰਪਤੀ ਨੇ ਚੁੱਕੇ ਸਵਾਲ