26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਚਾਨਕ ਹੜ੍ਹ ਤੋਂ ਬਾਅਦ ਲਾਪਤਾ ਹੋਏ ਵਿਦੇਸ਼ੀ ਨਾਗਰਿਕਾਂ ਵਿਚ ਲਗਭਗ 105 ਭਾਰਤੀ ਸ਼ਾਮਿਲ - ਨਿਪਾਲ ਟੂਰਿਜ਼ਮ ਬੋਰਡ

ਕਾਠਮੰਡੂ (ਨਿਪਾਲ), 26 ਅਗਸਤ - ਨਿਪਾਲ ਟੂਰਿਜ਼ਮ ਬੋਰਡ ਅਨੁਸਾਰ ਨਿਪਾਲ ਦੇ ਰਸੁਵਾ ਖੇਤਰ ਵਿਚ ਅਚਾਨਕ ਹੜ੍ਹ ਤੋਂ ਬਾਅਦ ਲਾਪਤਾ ਹੋਏ ਵਿਦੇਸ਼ੀ ਨਾਗਰਿਕਾਂ ਵਿਚ ਲਗਭਗ 105 ਭਾਰਤੀ...

ਅਜੀਤ ਡੈਸਕ 26-08-2026

ਕਾਠਮੰਡੂ (ਨਿਪਾਲ), 26 ਅਗਸਤ -  ਨਿਪਾਲ ਟੂਰਿਜ਼ਮ ਬੋਰਡ ਅਨੁਸਾਰ ਨਿਪਾਲ ਦੇ ਰਸੁਵਾ ਖੇਤਰ ਵਿਚ ਅਚਾਨਕ ਹੜ੍ਹ ਤੋਂ ਬਾਅਦ ਲਾਪਤਾ ਹੋਏ ਵਿਦੇਸ਼ੀ ਨਾਗਰਿਕਾਂ ਵਿਚ ਲਗਭਗ 105 ਭਾਰਤੀ ਸ਼ਾਮਿਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਪਾਲ ਦੇ ਪ੍ਰਧਾਨ ਮੰਤਰੀ ਬਲੇਨ ਸ਼ਾਹ ਨਾਲ ਗੱਲ ਕੀਤੀ ਅਤੇ ਨਿਪਾਲ ਵਿਚ ਹੜ੍ਹ ਕਾਰਨ ਹੋਏ ਜਾਨੀ ਨੁਕਸਾਨ 'ਤੇ ਸੰਵੇਦਨਾ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਬਲੇਨ ਸ਼ਾਹ ਨੂੰ ਹਰ ਸੰਭਵ ਮਨੁੱਖੀ ਅਤੇ ਰਾਹਤ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। 
ਦੱਸ ਦਈਏ ਕਿ  ਨਿਪਾਲ ਦੇ ਰਸੂਵਾ ਜ਼ਿਲ੍ਹੇ ਵਿਚ ਅਚਾਨਕ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਗਲੇਸ਼ੀਅਰ ਟੁੱਟਣ ਕਾਰਨ ਭੋਟੇ ਕੋਸ਼ੀ ਦਰਿਆ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਨਾਲ ਦਰਿਆ ਦੇ ਕੰਢੇ ਵੱਸਦੇ ਇਲਾਕਿਆਂ ਵਿਚ ਪਾਣੀ ਦਾਖ਼ਲ ਹੋ ਗਿਆ।ਹੜ੍ਹ ਕਾਰਨ ਕਈ ਘਰ ਅਤੇ ਬਾਜ਼ਾਰ ਪਾਣੀ ਵਿਚ ਵਹਿ ਗਏ ਹਨ। 

ਪਿਛਲੀ ਖ਼ਬਰ ਕੱਲ੍ਹ ਦੇ ਮਹਾਂਬੰਦ ਵਿਚ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਹੋਣਗੇ ਸ਼ਾਮਿਲ, ਅਧਿਆਪਕ ਜਥੇਬੰਦੀਆਂ ਨੇ ਕੀਤਾ ਐਲਾਨ - ਪੰਨੂੰ/ਰਿ... ਅਗਲੀ ਖ਼ਬਰ ਜ਼ਮੀਨੀ ਤਕਰਾਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ, ਮੁੱਖ ਮੁਲਜ਼ਮ ਹਥਿਆਰ ਸਮੇਤ ਗ੍ਰਿਫ਼ਤਾਰ