27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਯੂ.ਪੀ.: ਪੂਰਵਾਂਚਲ ਐਕਸਪ੍ਰੈਸ ਵੇਅ ’ਤੇ ਵੱਡਾ ਹਾਦਸਾ, 3 ਦੀ ਮੌਤ

ਲਖਨਊ, 27 ਅਗਸਤ- ਅੱਜ ਯੂ.ਪੀ. ਦੇ ਸੁਲਤਾਨਪੁਰ ਵਿਖੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਇਕ ਵੱਡਾ ਹਾਦਸਾ ਵਾਪਰਿਆ। ਬਲਦੀਰਾਈ ਥਾਣਾ ਖੇਤਰ ਦੇ ਟੇਰੀ ਪਿੰਡ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਨੇ ਗੁੜਗਾਓਂ ਤੋਂ ਬਿਹਾਰ ਜਾ ਰਹੀ ਇਕ ਨਿੱਜੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ।

ਅਜੀਤ ਡੈਸਕ 27-08-2026

ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਵਿਚ ਸਵਾਰ ਯਾਤਰੀਆਂ ਨੇ ਚੀਕ-ਚਿਹਾੜਾ ਪਾ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਐਸ.ਡੀ.ਐਮ. ਪ੍ਰਭਾਤ ਸਿੰਘ, ਸੀ.ਓ. ਬਲਦੀਰਾਈ ਆਸ਼ੂਤੋਸ਼ ਕੁਮਾਰ ਅਤੇ ਸਟੇਸ਼ਨ ਹਾਊਸ ਅਫਸਰ ਮਹਿੰਦਰ ਪ੍ਰਤਾਪ ਸਿੰਘ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਸਥਾਨਕ ਨਿਵਾਸੀਆਂ ਦੀ ਮਦਦ ਨਾਲ ਪੁਲਿਸ ਨੇ ਫਸੇ ਅਤੇ ਜ਼ਖਮੀ ਯਾਤਰੀਆਂ ਨੂੰ ਬਚਾਇਆ। ਸਾਰੇ ਜ਼ਖਮੀਆਂ ਨੂੰ ਬਲਦੀਰਾਈ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਗੰਭੀਰ ਰੂਪ ਵਿਚ ਜ਼ਖਮੀ ਯਾਤਰੀਆਂ ਨੂੰ ਅਗਲੇ ਇਲਾਜ ਲਈ ਕੁਮਾਰਗੰਜ ਦੇ ਪੀਠਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਪੰਜਾਬ: ਜ਼ਿਆਦਾ ਆਏ ਹੋਏ ਬਿਜਲੀ ਬਿੱਲ ਤਾਂ ਫ਼ੋਨ ਕਰੋ, ਸਰਕਾਰ ਨੇ ਦੋ ਹੈਲਪਲਾਈਨ ਨੰਬਰ ਕੀਤੇ ਸ਼ੁਰੂ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਖ਼ੇਤਰਾਂ ’ਚ ਬਚਾਅ ਕਾਰਜ ਲਗਾਤਾਰ ਜਾਰੀ- ਨਿਪਾਲ ਸਰਕਾਰ