27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਹਾਂਬੰਦ ਮੌਕੇ ਮਾਹਿਲਪੁਰ’ਚ ਮੁਲਾਜਮਾਂ ਅਤੇ ਪੈਨਸ਼ਨਰਾਂ ਵਲੋਂ ਰੋਸ ਪ੍ਰਦਰਸ਼ਨ

ਮਾਹਿਲਪੁਰ, ਹੁਸ਼ਿਆਰਪੁਰ 27 ਅਗਸਤ (ਰਜਿੰਦਰ ਸਿੰਘ) ਪੈਨਸ਼ਨਰ ਸਾਂਝੇ ਫਰੰਟ ਵਲੋਂ ਦਿੱਤੇ ਹੜਤਾਲ ਦੇ ਸੱਦੇ ਤੇ ਬਲਾਕ ਮਾਹਿਲਪੁਰ ਵਿਖੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਲੋਂ ਮਾਹਿਲਪੁਰ ਵਿਖੇ ਰੈਲੀ ਕਰਕੇ ਆਪਣਾ ਰੋਸ ਪ੍ਰਦਰਸ਼ਨ ਪੈਨਸ਼ਨਰ ਆਗੂ ਸੋਹਣ ਸਿੰਘ ਭੂੰਨੋ,ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਮਲਕੀਤ ਸਿੰਘ ਬਾਹੋਵਾਲ, ਕਸ਼ਮੀਰਾ ਸਿੰਘ, ਮੱਖਣ ਸਿੰਘ ਲੰਗੇਰੀ ਅਤੇ ਅਮਰਜੀਤ ਕੁਮਾਰ ਨੰਗਲ ਖਿਲਾੜੀਆਂ ਦੀ ਅਗਵਾਈ ਵਿੱਚ ਸਥਾਨਕ ਸਬਜ਼ੀ ਮੰਡੀ ਵਿਖੇ ਰੈਲੀ ਕੀਤੀ।

ਅਜੀਤ ਡੈਸਕ 27-08-2026

ਮਾਹਿਲਪੁਰ, ਹੁਸ਼ਿਆਰਪੁਰ 27 ਅਗਸਤ (ਰਜਿੰਦਰ ਸਿੰਘ) ਪੈਨਸ਼ਨਰ ਸਾਂਝੇ ਫਰੰਟ ਵਲੋਂ ਦਿੱਤੇ ਹੜਤਾਲ ਦੇ ਸੱਦੇ ਤੇ ਬਲਾਕ ਮਾਹਿਲਪੁਰ ਵਿਖੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਲੋਂ ਮਾਹਿਲਪੁਰ ਵਿਖੇ ਰੈਲੀ ਕਰਕੇ ਆਪਣਾ ਰੋਸ ਪ੍ਰਦਰਸ਼ਨ ਪੈਨਸ਼ਨਰ ਆਗੂ ਸੋਹਣ ਸਿੰਘ ਭੂੰਨੋ,ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਮਲਕੀਤ ਸਿੰਘ ਬਾਹੋਵਾਲ, ਕਸ਼ਮੀਰਾ ਸਿੰਘ, ਮੱਖਣ ਸਿੰਘ ਲੰਗੇਰੀ ਅਤੇ ਅਮਰਜੀਤ ਕੁਮਾਰ ਨੰਗਲ ਖਿਲਾੜੀਆਂ ਦੀ ਅਗਵਾਈ ਵਿੱਚ ਸਥਾਨਕ ਸਬਜ਼ੀ ਮੰਡੀ ਵਿਖੇ ਰੈਲੀ ਕੀਤੀ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਆਮ ਕਿਰਤੀ ਲੋਕਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਪੈਨਸ਼ਨਰਾਂ ਲਈ 2.59 ਗੁਣਾਂਕ, ਨਿੱਜੀਕਰਨ ਬੰਦ ਕਰਨ, ਪਰਖ ਕਾਲ ਤੇ ਕੇਂਦਰੀ ਪੇਅ ਕਮਿਸ਼ਨ ਪੱਤਰ ਰੱਦ ਕਰਨ, ਡੀ.ਏ ਤੇ ਪੇਅ ਕਮਿਸ਼ਨ ਦੇ ਬਕਾਏ ਅਤੇ ਕਈ ਹੋਰ ਹੱਕੀ ਅਤੇ ਜਾਇਜ ਮੰਗਾਂ ਨੂੰ ਹੱਲ ਨਹੀਂ ਕਰ ਰਹੀ ਹੈ। ਕਿਸਾਨ ਆਗੂ ਤਲਵਿੰਦਰ ਸਿੰਘ ਹੀਰ  ਆਗੂ, ਕਸ਼ਮੀਰ ਸਿੰਘ, ਪਰਮਜੀਤ ਕਾਤਿਬ, ਜਗਦੀਸ਼ ਪੋਸੀ, ਕਮਲਜੀਤ ਖੜੌਦੀ, ਚਰਨਜੀਤ ਬਾੜੀਆਂ ਕਲਾਂ ਆਦਿ ਆਗੂਆਂ ਨੇ ਕਿਹਾ ਕਿ ਲੋਕ ਵਿਰੋਧੀ ਫੈਸਲੇ ਲੈਣ ਵਾਲੀਆਂ ਸਰਕਾਰਾਂ ਬਹੁਤਾ ਲੰਮਾ ਸਮਾਂ ਲੋਕਾਂ ਦੇ ਸੰਘਰਸ਼ ਸਾਹਮਣੇ ਟਿਕ ਨਹੀਂ ਸਕਦੀਆਂ।ਆਗੂਆਂ ਨੇ ਸੂਬਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਮੁਜ਼ਾਹਰਾਕਾਰੀਆਂ ਵਲੋਂ ਸ਼ਹਿਰ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਪਿਛਲੀ ਖ਼ਬਰ ਥਾਣਾ ਸੰਗਤ ਦੀ ਪੁਲਿਸ ਨੇ ਸ਼ੈਲਰਾਂ ਵਿੱਚੋਂ ਕਣਕ ਚੋਰੀ ਕਰਨ ਵਾਲੇ ਦੋ ਨੌਜਵਾਨ ਕੀਤੇ ਕਾਬੂ ਅਗਲੀ ਖ਼ਬਰ ਡੀ.ਏ. ਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਾਂਝਾ ਮੁਲਾਜ਼ਮ ਮੰਚ ਦਾ ਰੋਸ਼ ਧਰਨਾ ਸ਼ੁਰੂ