ਜਮਾਲਪੁਰ/ਲੁਧਿਆਣਾ, 27 ਅਗਸਤ, (ਅਸ਼ਵਨੀ ਕੁਮਾਰ) - ਵੀਰਵਾਰ ਨੂੰ ਸੀਟੂ ਮੈਂਬਰਾਂ ਨੇ ਸ਼ੇਰਪੁਰ ਚੌਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਵਧਦੀ ਮਹਿੰਗਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕਾਮਰੇਡ ਵਿਨੋਦ ਤਿਵਾੜੀ ਅਤੇ ਹਨੂੰਮਾਨ ਦੂਬੇ ਨੇ ਕਿਹਾ ਕਿ ਮੋਦੀ ਸਰਕਾਰ ਜਮ੍ਹਾਂਖੋਰੀ ਨੂੰ ਰੋਕਣ ਵਿੱਚ ਅਸਫਲ ਰਹੀ ਹੈ, ਜਿਸ ਕਾਰਨ ਮਹਿੰਗਾਈ ਆਪਣੇ ਸਿਖਰ 'ਤੇ ਪਹੁੰਚ ਗਈ ਹੈ। ਵਿਨੋਦ ਤਿਵਾੜੀ ਨੇ ਮੰਗ ਕੀਤੀ ਕਿ ਜਮ੍ਹਾਂਖੋਰਾਂ 'ਤੇ ਕਾਰਵਾਈ ਕਰਕੇ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ ਅਤੇ ਖੰਡ, ਗੁੜ, ਪਿਆਜ਼, ਸਰ੍ਹੋਂ ਦਾ ਤੇਲ ਅਤੇ ਆਟੇ ਵਰਗੀਆਂ ਰੋਜ਼ਾਨਾ ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ 'ਤੇ ਤੁਰੰਤ ਰੋਕ ਲਗਾਈ ਜਾਵੇ।
ਤਾਜ਼ਾ ਖ਼ਬਰਾਂ
Free
ਸੀਟੂ ਮੈਂਬਰਾਂ ਨੇ ਮਹਿੰਗਾਈ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਜਮਾਲਪੁਰ/ਲੁਧਿਆਣਾ, 27 ਅਗਸਤ, (ਅਸ਼ਵਨੀ ਕੁਮਾਰ) - ਵੀਰਵਾਰ ਨੂੰ ਸੀਟੂ ਮੈਂਬਰਾਂ ਨੇ ਸ਼ੇਰਪੁਰ ਚੌਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਵਧਦੀ ਮਹਿੰਗਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕਾਮਰੇਡ ਵਿਨੋਦ ਤਿਵਾੜੀ ਅਤੇ...
ਅਜੀਤ ਡੈਸਕ
27-08-2026