29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਆਈਆਈਟੀ ਦਿੱਲੀ ਦੇ ਡਾਇਰੈਕਟਰ ਵਲੋਂ ਕੈਂਪਸ ਚ ਵਧਦੇ ਵਿਰੋਧ ਪ੍ਰਦਰਸ਼ਨਾਂ 'ਤੇ ਵਿਦਿਆਰਥੀਆਂ ਨੂੰ ਅਨੁਸ਼ਾਸਨੀ ਕਾਰਵਾਈ ਦੀ ਚਿਤਾਵਨੀ

ਨਵੀਂ ਦਿੱਲੀ, 28 ਅਗਸਤ - ਆਈਆਈਟੀ ਦਿੱਲੀ ਦੇ ਡਾਇਰੈਕਟਰ ਰੰਗਨ ਬੈਨਰਜੀ ਨੇ ਐਮਐਸਸੀ ਦੇ ਵਿਦਿਆਰਥੀ ਰਿਸ਼ੀਕੇਸ਼ ਕੁਮਾਰ ਦੀ ਮੌਤ ਤੋਂ ਬਾਅਦ ਕੈਂਪਸ ਵਿਚ ਵਿਰੋਧ ਪ੍ਰਦਰਸ਼ਨਾਂ ਦੇ ਵਧਣ 'ਤੇ ਵਿਦਿਆਰਥੀਆਂ...

ਅਜੀਤ ਡੈਸਕ 29-08-2026

ਨਵੀਂ ਦਿੱਲੀ, 28 ਅਗਸਤ - ਆਈਆਈਟੀ ਦਿੱਲੀ ਦੇ ਡਾਇਰੈਕਟਰ ਰੰਗਨ ਬੈਨਰਜੀ ਨੇ ਐਮਐਸਸੀ ਦੇ ਵਿਦਿਆਰਥੀ ਰਿਸ਼ੀਕੇਸ਼ ਕੁਮਾਰ ਦੀ ਮੌਤ ਤੋਂ ਬਾਅਦ ਕੈਂਪਸ ਵਿਚ ਵਧਦੇ ਵਿਰੋਧ ਪ੍ਰਦਰਸ਼ਨਾਂ  'ਤੇ ਵਿਦਿਆਰਥੀਆਂ ਨੂੰ ਅਨੁਸ਼ਾਸਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
 ਵਿਦਿਆਰਥੀਆਂ ਨੂੰ ਭੇਜੇ ਇਕ ਈਮੇਲ ਵਿਚ, ਬੈਨਰਜੀ ਨੇ ਕਿਹਾ ਕਿ 27 ਅਗਸਤ ਦੀ ਰਾਤ ਨੂੰ ਸਥਿਤੀ "ਕਾਫ਼ੀ ਹੱਦ ਤੱਕ ਵਧ ਗਈ", ਜਦੋਂ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਕੈਂਪਸ ਦੇ ਰਿਹਾਇਸ਼ੀ ਖੇਤਰਾਂ ਤੱਕ ਆਪਣਾ ਅੰਦੋਲਨ ਵਧਾਇਆ ਅਤੇ ਰਾਤ 10.30 ਵਜੇ ਤੋਂ 12.30 ਵਜੇ ਦੇ ਵਿਚਕਾਰ ਫੈਕਲਟੀ ਹਾਊਸਿੰਗ ਦੇ ਸਾਹਮਣੇ ਪ੍ਰਦਰਸ਼ਨ ਕੀਤੇ।
 ਬੈਨਰਜੀ ਨੇ ਲਿਖਿਆ"ਸੰਸਥਾ ਕੈਂਪਸ ਦੇ ਸ਼ਾਂਤੀਪੂਰਨ ਕੰਮਕਾਜ ਵਿਚ ਵਿਘਨ ਪਾਉਣ ਵਾਲੇ ਵਿਅਕਤੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰੇਗੀ, ਜਿਸ ਵਿਚ ਰਿਹਾਇਸ਼ੀ ਖੇਤਰ, ਕਲਾਸਾਂ, ਅਕਾਦਮਿਕ ਅਤੇ ਹੋਰ ਗਤੀਵਿਧੀਆਂ ਸ਼ਾਮਿਲ ਹਨ,"।

ਪਿਛਲੀ ਖ਼ਬਰ ਅੱਧੀ ਦਰਜਨ ਦੇ ਕਰੀਬ ਦੁਕਾਨਾਂ ਸੜ ਕੇ ਹੋਈਆਂ ਸੁਆਹ ਅਗਲੀ ਖ਼ਬਰ ਲੁਧਿਆਣਾ ਨਗਰ ਨਿਗਮ ਵਲੋਂ ਅੱਜ ਕਰਵਾਈ ਜਾ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰਾਂ ਦੀ ਚੋਣ