ਨਵੀਂ ਦਿੱਲੀ, 30 ਅਗਸਤ - ਦਿੱਲੀ ਦੇ ਮੁੰਡਕਾ ਇਲਾਕੇ ਵਿਚ ਰਾਜਧਾਨੀ ਪਾਰਕ ਮੈਟਰੋ ਸਟੇਸ਼ਨ ਨੇੜੇ ਇਕ ਲੱਕੜ ਮਾਰਕੀਟ ਵਿਚ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸ ਦੇ ਸਹਾਇਕ ਡਿਵੀਜ਼ਨਲ ਅਫਸਰ (ਏਡੀਓ) ਸੀਐਲ ਮੀਣਾ ਨੇ ਕਿਹਾ, "ਸਾਨੂੰ ਸਵੇਰੇ 3 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ... ਪ੍ਰਭਾਵਿਤ ਖੇਤਰ ਲਗਭਗ 2200 ਵਰਗ ਗਜ਼ ਹੈ... ਇੱਥੇ 25 ਫਾਇਰ ਟੈਂਡਰ ਯੂਨਿਟ ਮੌਜੂਦ ਹਨ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਸਥਿਤੀ ਕਾਬੂ ਹੇਠ ਹੈ... ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।"