31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪਹਿਲਾਂ ਬਹਿਸ, ਫਿਰ ਚਲਾ ਦਿੱਤੀਆਂ ਗੋਲੀਆਂ, ਜਨਮ ਦਿਨ ਮਨਾ ਰਹੇ ਨੌਜਵਾਨਾਂ ’ਤੇ ਫਾਇਰਿੰਗ

ਐੱਸ. ਏ. ਐੱਸ. ਨਗਰ, 31 ਅਗਸਤ (ਕਪਿਲ ਵਧਵਾ)- ਬੀਤੀ ਰਾਤ ਪਿੰਡ ਮੁਹਾਲੀ ਦੇ ਨੇੜੇ ਜਨਮ ਦਿਨ ਮਨਾ ਰਹੇ ਕੁਝ ਨੌਜਵਾਨਾਂ ਨਾਲ ਦੋ ਬਾਈਕਾਂ ’ਤੇ ਸਵਾਰ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।

ਅਜੀਤ ਡੈਸਕ 31-08-2026

ਐੱਸ. ਏ. ਐੱਸ. ਨਗਰ, 31 ਅਗਸਤ (ਕਪਿਲ ਵਧਵਾ)- ਬੀਤੀ ਰਾਤ ਪਿੰਡ ਮੁਹਾਲੀ ਦੇ ਨੇੜੇ ਜਨਮ ਦਿਨ ਮਨਾ ਰਹੇ ਕੁਝ ਨੌਜਵਾਨਾਂ ਨਾਲ ਦੋ ਬਾਈਕਾਂ ’ਤੇ ਸਵਾਰ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੌਰਾਨ ਇਕ ਗੋਲੀ ਸਲਮਾਨ ਦੀ ਬਾਂਹ ’ਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਚਾਰੋਂ ਹਮਲਾਵਰ ਮੌਕੇ ’ਤੋਂ ਫਰਾਰ ਹੋ ਗਏ। ਸਾਥੀਆਂ ਨੇ ਜ਼ਖਮੀ ਸਲਮਾਨ ਨੂੰ ਤੁਰੰਤ ਫੇਜ਼-6 ਸਥਿਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਸੂਚਨਾ ਮਿਲਣ ’ਤੇ ਥਾਣਾ ਫ਼ੇਜ਼-1 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਕਰੀਬ 4 ਤੋਂ 5 ਰਾਊਂਡ ਫਾਇਰ ਕੀਤੇ ਗਏ। ਫਾਇਰਿੰਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵਲੋਂ ਹਮਲਾਵਰਾਂ ਦੀ ਪਛਾਣ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਆਰ.ਐਸ.ਐਸ., ਭਾਜਪਾ ਜਾਂ ਸਰਕਾਰ ਦੀ ਆਲੋਚਨਾ ਕਰਨ ਦੀ ਹੈ ਆਜ਼ਾਦੀ, ਪਰ ਦੇਸ਼ ਦਾ ਅਪਮਾਨ ਪਵੇਗਾ ਮਹਿੰਗਾ- ਕੇਂਦਰੀ ਮੰਤਰੀ ਰਿ... ਅਗਲੀ ਖ਼ਬਰ ⭐️ਮਾਣਕ ਮੋਤੀ⭐️