31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕਾਂਗਰਸ ਵਲੋਂ ਅੱਜ ਰਾਸ਼ਟਰੀ ਪੱਧਰ ’ਤੇ ਮਨਾਇਆ ਜਾ ਰਿਹਾ ‘ਵਿਮੁਕਤ ਦਿਵਸ’, ਲੁਧਿਆਣਾ ’ਚ ਹੋਈ ਵਿਸ਼ੇਸ਼ ਕਾਨਫ਼ਰੰਸ

ਲੁਧਿਆਣਾ, 31 ਅਗਸਤ, (ਪ੍ਰਦੀਪ ਭੰਡਾਰੀ) - ਵਿਮੁਕਤ ਜਨਜਾਤੀਆਂ ਯਾਨੀ ਡੀਐਨਟੀ ਭਾਈਚਾਰੇ ਦੇ ਸਨਮਾਨ ਅਤੇ ਉਨ੍ਹਾਂ ਦੇ ਹੱਕਾਂ ਨੂੰ ਲੈ ਕੇ ਅੱਜ 31 ਅਗਸਤ ਨੂੰ ਰਾਸ਼ਟਰੀ ਪੱਧਰ ’ਤੇ ਵਿਮੁਕਤ ਦਿਵਸ ਮਨਾਇਆ ਜਾ ਰਿਹਾ...

ਅਜੀਤ ਡੈਸਕ 31-08-2026

ਲੁਧਿਆਣਾ, 31 ਅਗਸਤ, (ਪ੍ਰਦੀਪ ਭੰਡਾਰੀ) - ਵਿਮੁਕਤ ਜਨਜਾਤੀਆਂ ਯਾਨੀ ਡੀਐਨਟੀ ਭਾਈਚਾਰੇ ਦੇ ਸਨਮਾਨ ਅਤੇ ਉਨ੍ਹਾਂ ਦੇ ਹੱਕਾਂ ਨੂੰ ਲੈ ਕੇ ਅੱਜ 31 ਅਗਸਤ ਨੂੰ ਰਾਸ਼ਟਰੀ ਪੱਧਰ ’ਤੇ ਵਿਮੁਕਤ ਦਿਵਸ ਮਨਾਇਆ ਜਾ ਰਿਹਾ ਹੈ।ਪ੍ਰੈੱਸ ਕਾਨਫ਼ਰੰਸ ਵਿਚ ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਕੌਮੀ ਪੱਧਰ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਇਨ੍ਹਾਂ ਵਿਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਐਸਸੀ ਵਿਭਾਗ ਦੇ ਕੌਮੀ ਪ੍ਰਧਾਨ ਰਾਜਿੰਦਰ ਪਾਲ ਗੌਤਮ, ਐਸਸੀ, ਐਸਟੀ, ਓਬੀਸੀ ਅਤੇ ਘੱਟ ਗਿਣਤੀ ਵਿਭਾਗ ਦੇ ਕੌਮੀ ਕੋਆਰਡੀਨੇਟਰ ਅਤੇ ਝਾਰਖੰਡ ਇੰਚਾਰਜ ਕੇ. ਰਾਜੂ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਚੀਫ਼ ਐਡਮਿਨਿਸਟ੍ਰੇਟਰ  ਗੁਰਦੀਪ ਸੱਪਲ ਸ਼ਾਮਿਲ ਹੋਏ ।
ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਡਾ. ਅਮਰ ਸਿੰਘ, ਵਿਕਰਮ ਬਾਜਵਾ  ਅਤੇ ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਰਵਿੰਦਰ ਦਲਵੀ ਵੀ ਮੌਜੂਦ ਰਹੇ ।ਇਸ ਮੌਕੇ ਡੀਐਨਟੀ ਭਾਈਚਾਰੇ ਨਾਲ ਜੁੜੇ ਮੁੱਦਿਆਂ ਅਤੇ ਉਨ੍ਹਾਂ ਦੇ ਹੱਕਾਂ ਸੰਬੰਧੀ ਕਾਂਗਰਸ ਵਲੋਂ ਆਪਣਾ ਪੱਖ ਰੱਖਿਆ ਗਿਆ ।

ਪਿਛਲੀ ਖ਼ਬਰ ਚੰਨੀ ਵਲੋਂ ਰਾਹੁਲ ਗਾਂਧੀ ਵਿਰੁੱਧ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਮੈਨੇਜਰ ਇਕਬਾਲ ਸਿੰਘ ਮੁਖੀ ਤੇ ਹੋਰ ਮੁਲਾਜ਼ਮਾਂ ਨੂੰ ਸੇਵਾ ਮੁਕਤ ਹੋਣ ’ਤੇ ਕੀਤਾ ਸਨਮਾਨਤ