31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਬੋਹਰ ਵਿਚ 80 ਸਾਲਾ ਮਾਂ ਦੀ ਕਥਿਤ ਹੱਤਿਆ, ਪੁੱਤਰ ਗ੍ਰਿਫ਼ਤਾਰ

ਅਬੋਹਰ, 31 ਅਗਸਤ- ਅਬੋਹਰ ਦੇ ਸੰਤ ਨਗਰ ਇਲਾਕੇ ਵਿਚ ਸੋਮਵਾਰ ਦੁਪਹਿਰ ਇਕ ਦਿਲ ਦਹਿਲਾ...

ਅਜੀਤ ਡੈਸਕ 31-08-2026

ਅਬੋਹਰ, 31 ਅਗਸਤ- ਅਬੋਹਰ ਦੇ ਸੰਤ ਨਗਰ ਇਲਾਕੇ ਵਿਚ ਸੋਮਵਾਰ ਦੁਪਹਿਰ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਇਕ ਪੁੱਤਰ ਵਲੋਂ ਆਪਣੀ 80 ਸਾਲਾ ਮਾਂ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਕ੍ਰਿਸ਼ਨਾ ਰਾਣੀ ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਵਿਚ ਉਸ ਦੇ ਵੱਡੇ ਪੁੱਤਰ ਸੁਨੀਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ ਅਤੇ ਨਸ਼ੇ ਦਾ ਆਦੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਕ੍ਰਿਸ਼ਨਾ ਰਾਣੀ ਕਰੀਬ ਤਿੰਨ ਦਿਨ ਪਹਿਲਾਂ ਹੀ ਉਸ ਕੋਲ ਰਹਿਣ ਲਈ ਆਈ ਸੀ। ਸੋਮਵਾਰ ਦੁਪਹਿਰ ਲਗਭਗ 1 ਵਜੇ ਸੁਨੀਲ ਦਾ ਆਪਣੀ ਮਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਦੋਸ਼ ਹੈ ਕਿ ਹਮਲਾਵਰ ਰਵੱਈਆ ਦੇਖ ਕੇ ਕ੍ਰਿਸ਼ਨਾ ਰਾਣੀ ਆਪਣੀ ਜਾਨ ਬਚਾਉਣ ਲਈ ਕਮਰੇ ਵਿਚ ਬੰਦ ਹੋ ਗਈ। ਸੁਨੀਲ ਨੇ ਕਥਿਤ ਤੌਰ ’ਤੇ ਖਿੜਕੀ ਤੋੜ ਕੇ ਕਮਰੇ ਵਿਚ ਦਾਖ਼ਲ ਹੋ ਕੇ ਪ੍ਰੈਸ਼ਰ ਕੁੱਕਰ ਨਾਲ ਉਸ ਦੇ ਸਿਰ ’ਤੇ ਕਈ ਵਾਰ ਕੀਤੇ। ਗੰਭੀਰ ਸੱਟਾਂ ਕਾਰਨ ਬਜ਼ੁਰਗ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਚੀਕਾਂ ਸੁਣ ਕੇ ਗੁਆਂਢੀ ਮੌਕੇ ’ਤੇ ਪਹੁੰਚੇ ਅਤੇ ਸੁਨੀਲ ਨੂੰ ਕਾਬੂ ਕਰ ਲਿਆ। ਬਾਅਦ ਵਿਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਪਿਛਲੀ ਖ਼ਬਰ ਪੰਚਕੂਲਾ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਡੱਬਵਾਲੀ ’ਚ ਭੜਕਿਆ ਰੋਹ, ਕੱਢਿਆ ਮਸ਼ਾਲ ਮਾਰਚ ਅਗਲੀ ਖ਼ਬਰ 'ਆਪ' ਕੱਲ੍ਹ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿਚ ਕਰੇਗੀ ਭਾਜਪਾ ਵਿਰੁੱਧ ਪ੍ਰਦਰਸ਼ਨ