ਜਲੰਧਰ, 1 ਸਤੰਬਰ (ਦਵਿੰਦਰ) - 'ਆਪ' ਨੇ ਨਵੇਂ ਪੰਜਾਬ ਭਾਜਪਾ ਇੰਚਾਰਜ ਡਾ. ਸਤੀਸ਼ ਪੂਨੀਆ ਦੇ ਦੌਰੇ ਤੋਂ ਪਹਿਲਾਂ ਜਲੰਧਰ ਵਿਚ ਇਕ ਵਿਰੋਧ ਪ੍ਰਦਰਸ਼ਨ ਕੀਤਾ। ਲਾਇਨਜ਼ ਕਲੱਬ ਵਿਚ ਭਾਜਪਾ ਇੰਚਾਰਜ ਦੇ ਪਹੁੰਚਣ ਤੋਂ ਪਹਿਲਾਂ 'ਆਪ' ਵਰਕਰਇਕੱਠੇ ਹੋਏ। ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਕਲੱਬ ਵਿਚ ਦਾਖਲ ਹੋਣ ਤੋਂ ਰੋਕਿਆ। ਪੁਲਿਸ ਨੇ ਕਲੱਬ ਦੇ ਬਾਹਰ ਬੈਰੀਕੇਡ ਲਗਾਏ। ਕਿਸੇ ਵੀ ਤਰ੍ਹਾਂ ਦੀ ਵਿਘਨ ਨੂੰ ਰੋਕਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। 'ਆਪ' ਆਗੂ ਸੱਜਣ ਸਿੰਘ ਮਾਮਲੇ ਵਿਚ ਭਾਜਪਾ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਹਨ ਜਿਨ੍ਹਾਂ 'ਤੇ ਲਿਖਿਆ ਹੈ, "ਕਾਂਗਰਸ ਕਾਤਲ ਹੈ, ਅਤੇ ਭਾਜਪਾ ਹਮਦਰਦ ਹੈ।"
ਇਸ ਮੌਕੇ 'ਆਪ' ਆਗੂਆਂ ਨੇ ਕਿਹਾ ਕਿ ਤਿੰਨ ਭਾਜਪਾ ਸੰਸਦ ਮੈਂਬਰਾਂ ਨੂੰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੇ ਘਰ ਜਾ ਕੇ ਆਪਣਾ ਸੰਵੇਦਨਾ ਪ੍ਰਗਟ ਕਰਨ ਗਏ ਸਨ। ਭਾਵੇਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਦੱਖਣੀ ਦਿੱਲੀ ਦੇ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂਰੀ, ਉੱਤਰ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਅਤੇ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਨੂੰ ਤਲਬ ਕੀਤਾ, ਉਨ੍ਹਾਂ ਨੂੰ ਝਿੜਕਿਆ ਅਤੇ ਭਵਿੱਖ ਵਿੱਚ ਅਜਿਹੀ ਅਨੁਸ਼ਾਸਨਹੀਣਤਾ ਨਾ ਦੁਹਰਾਉਣ ਦੀ ਸਖ਼ਤ ਹਦਾਇਤ ਕੀਤੀ, ਪਰ ਪੰਜਾਬ ਵਿਚ 'ਆਪ' ਇਸ ਮੁੱਦੇ 'ਤੇ ਭਾਜਪਾ ਦਾ ਸਖ਼ਤ ਵਿਰੋਧ ਕਰ ਰਹੀ ਹੈ।
ਤਾਜ਼ਾ ਖ਼ਬਰਾਂ
Free
ਆਮ ਆਦਮੀ ਪਾਰਟੀ ਵਲੋਂ ਜਲੰਧਰ 'ਚ ਪ੍ਰਦਰਸ਼ਨ
ਜਲੰਧਰ, 1 ਸਤੰਬਰ (ਦਵਿੰਦਰ) - 'ਆਪ' ਨੇ ਨਵੇਂ ਪੰਜਾਬ ਭਾਜਪਾ ਇੰਚਾਰਜ ਡਾ. ਸਤੀਸ਼ ਪੂਨੀਆ ਦੇ ਦੌਰੇ ਤੋਂ ਪਹਿਲਾਂ ਜਲੰਧਰ ਵਿਚ ਇਕ ਵਿਰੋਧ ਪ੍ਰਦਰਸ਼ਨ ਕੀਤਾ। ਲਾਇਨਜ਼ ਕਲੱਬ ਵਿਚ ਭਾਜਪਾ ਇੰਚਾਰਜ ਦੇ ਪਹੁੰਚਣ ਤੋਂ ਪਹਿਲਾਂ 'ਆਪ' ਵਰਕਰਇਕੱਠੇ ਹੋਏ। ਉਨ੍ਹਾਂ ਨੇ ਨਾਅਰੇਬਾਜ਼ੀ...
ਅਜੀਤ ਡੈਸਕ
01-09-2026