01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਏ.ਐਸ.ਆਈ. ਲਖਬੀਰ ਸਿੰਘ ਘਰਿੰਡਾ ਹੋਏ ਪਦ-ਉਨਤ

ਅਟਾਰੀ (ਅੰਮ੍ਰਿਤਸਰ), 1 ਸਤੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪੁਲਿਸ ਥਾਣਾ...

ਅਜੀਤ ਡੈਸਕ 01-09-2026

ਅਟਾਰੀ (ਅੰਮ੍ਰਿਤਸਰ), 1 ਸਤੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪੁਲਿਸ ਥਾਣਾ ਘਰਿੰਡਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਏ.ਐਸ.ਆਈ. ਲਖਬੀਰ ਸਿੰਘ ਪਦ-ਉਨਤ ਹੋਏ ਹਨ। ਲਖਬੀਰ ਸਿੰਘ ਵਲੋਂ ਵਧੀਆ ਸੇਵਾਵਾਂ ਨਿਭਾਉਣ ਕਰਕੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਵਲੋਂ ਉਨ੍ਹਾਂ ਨੂੰ ਪਦ-ਉਨਤੀ ਦੇ ਸਟਾਰ ਲਗਾਏ ਗਏ।

ਇਸ ਮੌਕੇ ਪੁਲਿਸ ਥਾਣਾ ਘਰਿੰਡਾ ਦੇ ਮੁਲਾਜ਼ਮਾ ਅਤੇ ਸਾਥੀਆਂ ਵਲੋਂ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਸਬ ਇੰਸਪੈਕਟਰ ਲਖਬੀਰ ਸਿੰਘ ਸਪੈਸ਼ਲ ਬ੍ਰਾਂਚ ਅੰਮ੍ਰਿਤਸਰ ਦਿਹਾਤੀ ਪੁਲਿਸ ਥਾਣਾ ਘਰਿੰਡਾ ਵਿਖੇ ਸੇਵਾ ਨਿਭਾਉਣਗੇ। 

 

ਪਿਛਲੀ ਖ਼ਬਰ ਹੁਣ ਸਿਰਫ਼ ₹35 ਕਿਲੋ 'ਚ ਮਿਲੇਗਾ ਪਿਆਜ਼ ! ਅਗਲੀ ਖ਼ਬਰ ਡੀ.ਏ. ਦੇ ਬਕਾਏ ਦੀ ਅਦਾਇਗੀ ਮਾਮਲੇ ’ਚ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ਼, ਐਸ.ਐਲ.ਪੀ. ਦਾਇਰ