01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਟਾਈਮਜ਼ ਸਕੁਏਰ ’ਚ ਦੋ ਰਾਹਗੀਰਾਂ ਦੇ ਢਿੱਡ ’ਚ ਮਾਰੇ ਚਾਕੂ

ਨਿਊਯਾਰਕ, 1 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਨਿਊਯਾਰਕ ਦੇ ਟਾਈਮਜ਼ ਸਕੁਏਰ ਵਿਚ ਇਕ ਮਹਿਲਾ ਨੇ ਦੋ ਰਾਹਗੀਰਾਂ ਦੇ ਢਿੱਡ ਵਿਚ ਚਾਕੂ ਮਾਰ ਦਿੱਤੇ। ਇਸ ਘਟਨਾ ਵਿਚ 32 ਸਾਲਾ ਮਹਿਲਾ ਦੀ ਮੌਤ ਹੋ ...

ਅਜੀਤ ਡੈਸਕ 01-09-2026

ਨਿਊਯਾਰਕ, 1 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਨਿਊਯਾਰਕ ਦੇ ਟਾਈਮਜ਼ ਸਕੁਏਰ ਵਿਚ ਇਕ ਮਹਿਲਾ ਨੇ ਦੋ ਰਾਹਗੀਰਾਂ ਦੇ ਢਿੱਡ ਵਿਚ ਚਾਕੂ ਮਾਰ ਦਿੱਤੇ। ਇਸ ਘਟਨਾ ਵਿਚ 32 ਸਾਲਾ ਮਹਿਲਾ ਦੀ ਮੌਤ ਹੋ ਗਈ, ਜਦਕਿ 68 ਸਾਲਾ ਵਿਅਕਤੀ ਜ਼ਖ਼ਮੀ ਹੋਇਆ। ਹਮਲਾਵਰ ਮਹਿਲਾ ਵੀ ਪੁਲਿਸ ਦੀ ਗੋਲੀ ਨਾਲ ਮਾਰੀ ਗਈ। ਪੁਲਿਸ ਮੁਤਾਬਕ ਘਟਨਾ ਵੈਸਟ 41ਵੀਂ ਸਟਰੀਟ ਅਤੇ ਸੈਵੰਥ ਐਵੇਨਿਊ ਨੇੜੇ ਸ਼ੁਰੂ ਹੋਈ। 68 ਸਾਲਾ ਵਿਅਕਤੀ ਸਬਵੇਅ ਸਟੇਸ਼ਨ ਤੋਂ ਬਾਹਰ ਨਿਕਲ ਕੇ ਆਪਣੀ ਪਤਨੀ ਨਾਲ ਸੜਕ ਪਾਰ ਕਰਨ ਦੀ ਉਡੀਕ ਕਰ ਰਿਹਾ ਸੀ।

ਇਸੇ ਦੌਰਾਨ ਹਮਲਾਵਰ ਨੇ ਲਾਲ ਬੈਗ ਵਿਚੋਂ ਦੋ ਚਾਕੂ ਕੱਢੇ ਅਤੇ ਉਸ ਦੇ ਢਿੱਡ ਵਿਚ ਚਾਕੂ ਮਾਰ ਦਿੱਤਾ। ਇਸ ਤੋਂ ਤੁਰੰਤ ਬਾਅਦ ਉਹ ਸੈਵੰਥ ਐਵੇਨਿਊ ਰਾਹੀਂ 42ਵੀਂ ਸਟਰੀਟ ਵੱਲ ਵਧੀ ਅਤੇ ਉਥੇ ਇਕ 32 ਸਾਲਾ ਔਰਤ ਦੇ ਢਿੱਡ ਵਿਚ ਵੀ ਚਾਕੂ ਮਾਰ ਦਿੱਤਾ। ਦੋਵਾਂ ਪੀੜਤਾਂ ਦੀ ਹਮਲਾਵਰ ਨਾਲ ਕੋਈ ਜਾਣ-ਪਛਾਣ ਨਹੀਂ ਸੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਉਕਸਾਵੇ ਅਤੇ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਨਿਸ਼ਾਨਾ ਬਣਾਇਆ ਗਿਆ। ਦੋਵਾਂ ਜ਼ਖ਼ਮੀਆਂ ਨੂੰ ਬੈਲਵਿਊ ਹਸਪਤਾਲ ਪਹੁੰਚਾਇਆ ਗਿਆ, ਜਿਥੇ 32 ਸਾਲਾ ਮਹਿਲਾ ਦੀ ਮੌਤ ਹੋ ਗਈ। 

­ਜ਼ਖ਼ਮੀ ਵਿਅਕਤੀ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਹਮਲਾਵਰ ਦੀ ਪਛਾਣ ਕੁਈਨਜ਼ ਦੀ ਰਹਿਣ ਵਾਲੀ 49 ਸਾਲਾ ਪਾਮੇਲਾ ਸਿਸਨੇਰੋਸ ਵਜੋਂ ਕੀਤੀ ਹੈ।ਰਾਹਗੀਰਾਂ ਵਲੋਂ ਸੂਚਨਾ ਦਿੱਤੇ ਜਾਣ ਮਗਰੋਂ ਪੁਲਿਸ ਨੇ ਹਮਲਾਵਰ ਨੂੰ ਵੈਸਟ 42ਵੀਂ ਅਤੇ 43ਵੀਂ ਸਟਰੀਟ ਵਿਚਕਾਰ ਘੇਰ ਲਿਆ।

ਅਧਿਕਾਰੀਆਂ ਨੇ ਕਰੀਬ ਚਾਰ ਮਿੰਟ ਤੱਕ ਉਸ ਨੂੰ ਚਾਕੂ ਸੁੱਟਣ ਲਈ ਕਿਹਾ ਪਰ ਉਸ ਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।ਪੁਲਿਸ ਨੇ ਪਹਿਲਾਂ ਟੇਜ਼ਰ ਵਰਤ ਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੀ। ਜਦੋਂ ਉਹ ਚਾਕੂ ਲੈ ਕੇ ਪੁਲਿਸ ਵੱਲ ਵਧੀ ਤਾਂ ਦੋ ਅਧਿਕਾਰੀਆਂ ਨੇ ਗੋਲੀਆਂ ਚਲਾ ਦਿੱਤੀਆਂ।

ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਘਟਨਾ ਵਾਲੀ ਥਾਂ ਤੋਂ ਦੋਵੇਂ ਚਾਕੂ ਬਰਾਮਦ ਕਰ ਲਏ ਗਏ ਹਨ।ਪੁਲਿਸ ਮੁਤਾਬਕ ਸਿਸਨੇਰੋਸ ਦਾ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੁੜਿਆ ਪੁਰਾਣਾ ਰਿਕਾਰਡ ਸੀ ਪਰ ਉਸ ਦੀ ਪਹਿਲਾਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਅੱਤਵਾਦੀ ਘਟਨਾ ਨਹੀਂ ਸੀ।

ਪਿਛਲੀ ਖ਼ਬਰ ਵਪਾਰਕ ਗੈਸ ਸਿਲੰਡਰ 9.50 ਰੁਪਏ ਮਹਿੰਗਾ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ: ਅਰਜੁਨ ਰਾਜਪੂਤ ਦੇ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਲੁਧਿਆਣਾ ਨੇ ਬਠਿੰਡਾ ਨੂੰ 3 ਵਿਕ...