ਜਲੰਧਰ,2 ਸਤੰਬਰ (ਦਵਿੰਦਰ)- ਜਲੰਧਰ ਤੋਂ 'ਆਪ' ਦੇ ਸਾਬਕਾ ਹਲਕਾ ਇੰਚਾਰਜ ਦਿਨੇਸ਼ ਢੱਲ ਅੱਜ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਦਿਨੇਸ਼ ਢੱਲ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋ ਦੀ ਅਗਵਾਈ ਹੇਠ ਇਕ ਨਿੱਜੀ ਹੋਟਲ ਵਿਚ ਭਾਜਪਾ ਵਿਚ ਸ਼ਾਮਿਲ ਹੋਏ। ਦਿਨੇਸ਼ ਢੱਲ ਨੇ ਉੱਤਰੀ ਹਲਕੇ ਦੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਨੂੰ ਗਲੇ ਲਗਾਇਆ, ਜੋ ਆਪਣੇ ਭਰਾ ਨਾਲ ਮੌਜੂਦ ਸਨ।
ਭਾਜਪਾ ਵਰਕਰਾਂ ਅਤੇ ਆਗੂਆਂ ਨੇ "ਭਾਰਤ ਮਾਤਾ ਦੀ ਜੈ" ਦੇ ਨਾਅਰੇ ਲਗਾਏ। ਕੇਵਲ ਢਿੱਲੋ ਨੇ ਐਲਾਨ ਕੀਤਾ ਕਿ ਪਾਰਟੀ 2027 ਦੀਆਂ ਚੋਣਾਂ ਇਕੱਲੇ ਲੜੇਗੀ। ਉਨ੍ਹਾਂ ਉੱਤਰੀ ਹਲਕੇ ਦੇ ਸਾਬਕਾ ਇੰਚਾਰਜ ਦਾ ਪਾਰਟੀ ਵਿਚ ਸਵਾਗਤ ਕੀਤਾ। ਦਿਨੇਸ਼ ਢੱਲ ਨੇ ਵੀ ਢਿੱਲੋਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ 'ਤੇ ਧੰਨਵਾਦ ਕੀਤਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਜਪਾ 2027 ਦੀਆਂ ਚੋਣਾਂ ਲਈ ਦਿਨੇਸ਼ ਢੱਲ ਨੂੰ ਟਿਕਟ ਦੇ ਕੇ ਮੈਦਾਨ ਵਿਚ ਉਤਾਰ ਸਕਦੀ ਹੈ।
ਦੂਜੇ ਪਾਸੇ, ਅਰਵਿੰਦ ਮਿਸ਼ਰਾ ਨੂੰ ਭਾਜਪਾ, ਜਲੰਧਰ ਸ਼ਹਿਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਭਾਜਪਾ ਜਲੰਧਰ ਸ਼ਹਿਰੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਗੋਲਡੀ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਅਰਵਿੰਦ ਮਿਸ਼ਰਾ ਨੂੰ ਭਾਰਤੀ ਜਨਤਾ ਪਾਰਟੀ ਦੇ ਅਕਸ ਨੂੰ ਖਰਾਬ ਕਰਨ ਵਾਲੀਆਂ ਉਨ੍ਹਾਂ ਦੀਆਂ ਲਗਾਤਾਰ ਕਾਰਵਾਈਆਂ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮਿਸ਼ਰਾ ਦੀਆਂ ਕਾਰਵਾਈਆਂ ਹੁਣ ਭਾਜਪਾ ਨਾਲ ਜੁੜੀਆਂ ਨਹੀਂ ਹਨ।