ਕਪੂਰਥਲਾ, 2 ਸਤੰਬਰ (ਅਮਰਜੀਤ ਕੋਮਲ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ, ਜਨਰਲ ਸਕੱਤਰ, ਉਪ ਪ੍ਰਧਾਨ, ਸੰਯੁਕਤ ਸਕੱਤਰ ਤੇ ਕਾਰਜਕਾਰੀ ਮੈਂਬਰ ਦੀ 11 ਸਤੰਬਰ ਨੂੰ ਹੋਣ ਵਾਲੀ ਚੋਣ ਲਈ ਅੱਜ ਨਾਮਜ਼ਦਗੀ ਪਰਚੇ ਦਾਖਲ ਕਰਨ ਦੇ ਪਹਿਲੇ ਦਿਨ ਸੀਨੀਅਰ ਐਡਵੋਕੇਟ ਰਘਬੀਰਪਾਲ ਸਿੰਘ ਬਾਜਵਾ ਨੇ ਪ੍ਰਧਾਨ ਦੇ ਅਹੁਦੇ ਲਈ, ਐਡਵੋਕੇਟ ਮਨਪ੍ਰੀਤ ਸਿੰਘ ਵਾਲੀਆ ਨੇ ਜਨਰਲ ਸਕੱਤਰ ਲਈ, ਐਡਵੋਕੇਟ ਦੀਪਿਕਾ ਸ਼ੀਤਲ ਨੇ ਉਪ ਪ੍ਰਧਾਨ ਲਈ, ਐਡਵੋਕੇਟ ਵਿਵੇਕਾ ਜਾਖੂ ਤੇ ਐਡਵੋਕੇਟ ਕੋਮਲ ਕੁਮਾਰੀ ਸਿੰਘ ਨੇ ਸੰਯੁਕਤ ਸਕੱਤਰ ਲਈ ਤੇ ਐਡਵੋਕੇਟ ਕਮਲਪ੍ਰੀਤ ਨੇ ਕਾਰਜਕਾਰਨੀ ਦੇ ਮੈਂਬਰ ਲਈ ਆਪਣੇ ਨਾਮਜ਼ਦਗੀ ਪਰਚੇ ਰਿਟਰਨਿੰਗ ਅਫ਼ਸਰ ਐਡਵੋਕੇਟ ਹਮੀਸ਼ ਕੁਮਾਰ ਤੇ ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਦਰਸ਼ਨ ਸਿੰਘ ਤੇ ਐਡਵੋਕੇਟ ਅੰਮਿ੍ਤਪਾਲ ਕੋਲ ਦਾਖਲ ਕੀਤੇ । ਦੱਸਿਆ ਜਾਂਦਾ ਹੈ ਕਿ ਚੋਣ ਲੜਨ ਦੇ ਚਾਹਵਾਨ ਉਮੀਦਵਾਰ 3 ਸਤੰਬਰ ਨੂੰ ਸ਼ਾਮ 4 ਵਜੇ ਤੱਕ ਨਾਮਜ਼ਦਗੀ ਪਰਚੇ ਦਾਖਲ ਕਰ ਸਕਣਗੇ, 5 ਸਤੰਬਰ ਨੂੰ 12 ਵਜੇ ਤੱਕ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਹੋਵੇਗੀ ਤੇ 7 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੋਣ ਨਾ ਲੜਨ ਵਾਲੇ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਵਾਪਸ ਲੈ ਸਕਣਗੇ ਤੇ 11 ਸਤੰਬਰ ਨੂੰ ਬਾਰ ਦੇ ਦਫ਼ਤਰ ਵਿਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ । ਅੱਜ ਨਾਮਜ਼ਦਗੀ ਪਰਚਿਆਂ ਦਾ ਅਮਲ ਸ਼ੁਰੂ ਹੋਣ ਤੋਂ ਬਾਅਦ ਵੱਖ-ਵੱਖ ਅਹੁਦਿਆਂ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਬਾਰ ਦੇ ਮੈਂਬਰਾਂ ਵਿਚ ਚੋਣ ਨੂੰ ਲੈ ਕੇ ਉਤਸ਼ਾਹ ਨਜ਼ਰ ਆ ਰਿਹਾ ਹੈ ਙ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਬਾਰ ਦੇ ਮੈਂਬਰਾਂ ਦਾ ਸਮਰਥਨ ਜੁਟਾਉਣ ਲਈ ਮੈਂਬਰਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ । ਉਮੀਦਵਾਰਾਂ ਵਲੋਂ ਨਾਮਜ਼ਦਗੀ ਪਰਚੇ ਦਾਖਲ ਕਰਨ ਮੌਕੇ ਬਾਰ ਦੇ ਪ੍ਰਧਾਨ ਐਡਵੋਕੇਟ ਐਸ.ਐਸ. ਮੱਲੀ ਤੇ ਐਸੋਸੀਏਸ਼ਨ ਦੇ ਹੋਰ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ ਙ ਇੱਥੇ ਵਰਨਣਯੋਗ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਵਿਚ ਬਾਰ ਦੇ 353 ਮੈਂਬਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ।
ਤਾਜ਼ਾ ਖ਼ਬਰਾਂ
Free
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਅੱਜ 6 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਭਰੇ
ਕਪੂਰਥਲਾ, 2 ਸਤੰਬਰ (ਅਮਰਜੀਤ ਕੋਮਲ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ, ਜਨਰਲ ਸਕੱਤਰ, ਉਪ ਪ੍ਰਧਾਨ, ਸੰਯੁਕਤ ਸਕੱਤਰ ਤੇ ਕਾਰਜਕਾਰੀ ਮੈਂਬਰ ਦੀ 11 ਸਤੰਬਰ ਨੂੰ ਹੋਣ ਵਾਲੀ...
ਅਜੀਤ ਡੈਸਕ
02-09-2026