ਬਾਲਿਆਂਵਾਲੀ (ਬਠਿੰਡਾ), 3 ਅਗਸਤ (ਕੁਲਦੀਪ ਮਤਵਾਲਾ) - ਖੇਤੀ ਸੈਕਟਰ ਦੀ ਬਿਜਲੀ ਸਪਲਾਈ ਸਹੀ ਨਾ ਮਿਲਣ ਦੇ ਰੋਸ ਵਜੋਂ ਅੱਜ ਭਾਕਿਯੂ ਕ੍ਰਾਂਤੀਕਾਰੀ ਵਲੋਂ ਪਿੰਡ ਢੱਡੇ ਵਿਖੇ ਅਤੇ ਭਾਕਿਯੂ ਸਿੱਧੂਪੁਰ ਵਲੋਂ ਪਿੰਡ ਮੰਡੀ ਕਲਾਂ ਵਿਖੇ ਰਾਮਪੁਰਾ-ਦਮਦਮਾ ਸਾਹਿਬ ਹਾਈਵੇ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ ਹੈ। ਇਸ ਭਾਕਿਯੂ ਕ੍ਰਾਂਤੀਕਾਰੀ ਅਤੇ ਭਾਕਿਯੂ ਸਿੱਧੂਪੁਰ ਦੇ ਕਿਸਾਨਾਂ ਨੇ ਸੂਬਾ ਸਰਕਾਰ 'ਤੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸੂਬਾ ਸਰਕਾਰ ਕਹਿ ਰਹੀ ਹੈ ਕਿ ਖੇਤੀ ਸੈਕਟਰ ਵਾਲੀ ਬਿਜਲੀ ਨਿਰਵਿਘਨ 8 ਘੰਟੇ ਕਿਸਾਨਾਂ ਨੂੰ ਦਿਨ ਦੇ ਸਮੇਂ ਦਿੱਤੀ ਜਾ ਰਹੀ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਬਿਜਲੀ ਨਾ ਦਿਨੇ ਤੇ ਨਾ ਰਾਤ ਨੂੰ ਸਹੀ ਮਿਲ ਰਹੀ ਹੈ, ਜਿਸ ਕਰਕੇ ਕਿਸਾਨਾਂ ਦੇ ਝੋਨੇ ਪਾਣੀ ਨਾ ਮਿਲਣ ਕਾਰਨ ਸੁੱਕ ਰਹੇ ਹਨ। ਇਸ ਕਰਕੇ ਅੱਜ ਕਿਸਾਨਾਂ ਨੇ ਰੋਡ ਜਾਮ ਕਰਕੇ ਧਰਨਾ ਲਗਾਇਆ ਹੈ।
ਤਾਜ਼ਾ ਖ਼ਬਰਾਂ
Free
ਭਾਕਿਯੂ ਕ੍ਰਾਂਤੀਕਾਰੀ ਤੇ ਭਾਕਿਯੂ ਸਿੱਧੂਪੁਰ ਨੇ ਰਾਮਪੁਰਾ-ਦਮਦਮਾ ਸਾਹਿਬ ਹਾਈਵੇ ਰੋਡ ਜਾਮ
ਬਾਲਿਆਂਵਾਲੀ (ਬਠਿੰਡਾ), 3 ਅਗਸਤ (ਕੁਲਦੀਪ ਮਤਵਾਲਾ) - ਖੇਤੀ ਸੈਕਟਰ ਦੀ ਬਿਜਲੀ ਸਪਲਾਈ ਸਹੀ ਨਾ ਮਿਲਣ ਦੇ ਰੋਸ ਵਜੋਂ ਅੱਜ ਭਾਕਿਯੂ ਕ੍ਰਾਂਤੀਕਾਰੀ ਵਲੋਂ ਪਿੰਡ ਢੱਡੇ ਵਿਖੇ ਅਤੇ ਭਾਕਿਯੂ ਸਿੱਧੂਪੁਰ...
ਅਜੀਤ ਡੈਸਕ
03-09-2026