ਨਵੀਂ ਦਿੱਲੀ, 4 ਸਤੰਬਰ - ਸ਼ੁੱਕਰਵਾਰ ਸਵੇਰੇ ਸ਼੍ਰੀਨਗਰ ਹਵਾਈ ਅੱਡੇ 'ਤੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਨਵੀਂ ਮੁੰਬਈ ਤੋਂ ਇੰਡੀਗੋ ਦੀ ਉਡਾਣ 6E-225 ਪਾਰਕਿੰਗ ਦੌਰਾਨ ਇਕ VDGS (ਵਿਜ਼ੂਅਲ ਡੌਕਿੰਗ ਗਾਈਡੈਂਸ ਸਿਸਟਮ) ਦੇ ਖੰਭੇ ਦੇ ਸੰਪਰਕ ਵਿਚ ਆ ਗਈ।
ਇਹ ਘਟਨਾ ਸਵੇਰੇ 9:02 ਵਜੇ ਦੇ ਕਰੀਬ ਵਾਪਰੀ ਜਦੋਂ ਜਹਾਜ਼ ਬੇ ਨੰਬਰ 06 ਤੇ ਖੜ੍ਹਾ ਕੀਤਾ ਜਾ ਰਿਹਾ ਸੀ। ਇੰਡੀਗੋ ਦੇ ਅਨੁਸਾਰ, ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸੱਟ ਦੀ ਰਿਪੋਰਟ ਨਹੀਂ ਹੈ। ਘਟਨਾ ਤੋਂ ਬਾਅਦ, ਯਾਤਰੀਆਂ ਅਤੇ ਚਾਲਕ ਦਲ ਨੂੰ ਮੈਨੂਅਲ ਪੌੜੀਆਂ ਦੀ ਵਰਤੋਂ ਕਰਕੇ ਸੁਰੱਖਿਅਤ ਬਾਹਰ ਕੱਢਿਆ ਗਿਆ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।