08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਹਵਾਬਾਜ਼ੀ ਕੰਪਨੀ ਨੇ ਨੋਰਾ ਫਤੇਹੀ ਵਿਰੁੱਧ ਦਾਇਰ ਕੀਤਾ ਮਾਣਹਾਨੀ ਦਾ ਮੁਕੱਦਮਾ

ਮੁੰਬਈ, 8 ਸਤੰਬਰ- ਇਕ ਹਵਾਬਾਜ਼ੀ ਕੰਪਨੀ ਨੇ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਵਿਰੁੱਧ ₹3 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀਆਂ ‘ਅਪਮਾਨਜਨਕ ਅਤੇ ਗੈਰ-ਜ਼ਿੰਮੇਵਾਰਾਨਾ’ ਟਿੱਪਣੀਆਂ ਕਾਰਨ ਕੰਪਨੀ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ।

ਅਜੀਤ ਡੈਸਕ 08-09-2026

ਮੁੰਬਈ, 8 ਸਤੰਬਰ- ਇਕ ਹਵਾਬਾਜ਼ੀ ਕੰਪਨੀ ਨੇ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਵਿਰੁੱਧ ₹3 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀਆਂ ‘ਅਪਮਾਨਜਨਕ ਅਤੇ ਗੈਰ-ਜ਼ਿੰਮੇਵਾਰਾਨਾ’ ਟਿੱਪਣੀਆਂ ਕਾਰਨ ਕੰਪਨੀ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ। ਡੂਨਸ ਐਵੀਏਸ਼ਨ ਨੇ ਗਾਂਧੀਨਗਰ ਦੀ ਇਕ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ। ਕੰਪਨੀ ਦੇ ਅਨੁਸਾਰ ਨੋਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਚਾਰਟਰਡ ਜਹਾਜ਼ ਦਾ ਵੀਡੀਓ ਸਾਂਝਾ ਕੀਤਾ, ਜਿਸ ਵਿਚ ਇਸ ਨੂੰ ‘ਛੋਟਾ ਖਿਡੌਣਾ’ ਅਤੇ ‘ਲੇਗੋ ਹਵਾਈ ਜਹਾਜ਼’ ਕਿਹਾ ਗਿਆ।

ਕੰਪਨੀ ਨੇ ਨੋਰਾ ਤੋਂ ਜਨਤਕ ਸਪੱਸ਼ਟੀਕਰਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਜਹਾਜ਼ ਨਾਲ ਸੰਬੰਧਿਤ ਸਾਰੇ ਬਿਆਨਾਂ ਅਤੇ ਸਮੱਗਰੀ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸੀਨੀਅਰ ਸਿਵਲ ਜੱਜ ਆਰ. ਅਗਰਵਾਲ ਦੀ ਅਦਾਲਤ 25 ਸਤੰਬਰ ਨੂੰ ਮਾਮਲੇ ਦੀ ਸੁਣਵਾਈ ਕਰੇਗੀ।

ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਕਰਮਜੀਤ ਸਿੰਘ ਦੀ ਅਗਵਾਈ ’ਚ ਚੰਡੀਗੜ੍ਹ ਨੂੰ ਕਾਫ਼ਲਾ ਹੋਇਆ ਰਵਾਨਾ ਅਗਲੀ ਖ਼ਬਰ ਦੁਬਈ ’ਚ ਭਾਰਤ ਦੇ ਕੌਂਸਲ ਜਨਰਲ ਤੇ ਵੱਖ-ਵੱਖ ਖੇਤਰਾਂ ਦੇ ਮੋਹਰੀ ਉਦਯੋਗਪਤੀਆਂ ਨਾਲ ਨਾਸ਼ਤੇ 'ਤੇ ਅਮਨ ਅਰੋੜਾ ਨੇ ਕੀਤੀ ਮੀ...