ਚੇਨਈ, 9 ਸਤੰਬਰ - ਟੀਵੀਕੇ ਦੇ ਗੱਠਜੋੜ ਨੂੰ "ਧਰਮ ਨਿਰਪੱਖ ਸਮਾਜਿਕ ਨਿਆਂ ਜਿੱਤ ਗੱਠਜੋੜ" ਦਾ ਨਾਮ ਦਿੱਤਾ ਗਿਆ ਹੈ।ਇਹ ਐਲਾਨ ਚੇਨਈ ਦੇ ਪਨਾਇਯੂਰ ਵਿਚ ਟੀਵੀਕੇ ਹੈੱਡਕੁਆਰਟਰ ਵਿਖੇ ਚੱਲ ਰਹੀ ਗੱਠਜੋੜ ਤਾਲਮੇਲ ਮੀਟਿੰਗ ਵਿਚ ਕੀਤਾ ਗਿਆ।ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਟੀਵੀਕੇ ਮੁਖੀ ਸੀ. ਜੋਸਫ਼ ਵਿਜੇ ਨੇ ਟੀਵੀਕੇ ਹੈੱਡਕੁਆਰਟਰ ਵਿਖੇ ਦੂਜੀ ਵਾਰ ਨਵੇਂ ਗਠਜੋੜ ਦੇ ਸਹਿਯੋਗੀਆਂ, ਕਾਂਗਰਸ, ਵੀਸੀਕੇ, ਏਡੀਐਮਕੇ ਅਤੇ ਆਈਯੂਐਮਐਲ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਨਿਊਜ਼ ਏਜੰਸੀ ਦੇ ਅਨੁਸਾਰ, ਟੀਵੀਕੇ ਸੂਤਰਾਂ ਨੇ ਪਹਿਲਾਂ ਪੁਸ਼ਟੀ ਕੀਤੀ ਸੀ ਕਿ ਕਾਂਗਰਸ, ਵਿਦੁਥਲਾਈ ਚਿਰੂਥੈਗਲ ਕਾਚੀ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਅਤੇ ਮਾਰੂਮਲਾਰਚੀ ਦ੍ਰਾਵਿੜ ਮੁਨੇਤਰ ਕਜ਼ਾਗਮ ਸਮੇਤ ਮੁੱਖ ਸਹਿਯੋਗੀ ਮੀਟਿੰਗ ਵਿਚ ਸ਼ਾਮਲ ਹੋਣਗੇ। ਇਸ ਨਵੇਂ ਗੱਠਜੋੜ ਬਾਰੇ, ਕਾਂਗਰਸ ਨੇਤਾ ਮਨੀਕਮ ਟੈਗੋਰ ਨੇ ਕਿਹਾ ਕਿ ਟੀਵੀਕੇ ਦੀ ਅਗਵਾਈ ਹੇਠ ਨਵਾਂ ਗਠਜੋੜ ਬਣਾਇਆ ਗਿਆ ਹੈ। ਮੁੱਖ ਮੰਤਰੀ ਵਿਜੇ ਤਾਮਿਲਨਾਡੂ ਅਤੇ ਪੁਡੂਚੇਰੀ ਵਿਚ ਗਠਜੋੜ ਦੀ ਅਗਵਾਈ ਕਰਨਗੇ।
ਤਾਜ਼ਾ ਖ਼ਬਰਾਂ
Free
ਤਾਮਿਲਨਾਡੂ - "ਧਰਮ ਨਿਰਪੱਖ ਸਮਾਜਿਕ ਨਿਆਂ ਜਿੱਤ ਗੱਠਜੋੜ" ਦਾ ਨਾਮ ਦਿੱਤਾ ਗਿਆ ਟੀਵੀਕੇ ਦੇ ਗੱਠਜੋੜ ਨੂੰ
ਚੇਨਈ, 9 ਸਤੰਬਰ - ਟੀਵੀਕੇ ਦੇ ਗੱਠਜੋੜ ਨੂੰ "ਧਰਮ ਨਿਰਪੱਖ ਸਮਾਜਿਕ ਨਿਆਂ ਜਿੱਤ ਗੱਠਜੋੜ" ਦਾ ਨਾਮ ਦਿੱਤਾ ਗਿਆ ਹੈ।ਇਹ ਐਲਾਨ ਚੇਨਈ ਦੇ ਪਨਾਇਯੂਰ ਵਿਚ ਟੀਵੀਕੇ ਹੈੱਡਕੁਆਰਟਰ ਵਿਖੇ ਚੱਲ ਰਹੀ ਗੱਠਜੋੜ ਤਾਲਮੇਲ...
ਅਜੀਤ ਡੈਸਕ
09-09-2026