10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਚਿੱਟੇ ਲਈ 30 ਹਜ਼ਾਰ ਨਾ ਮਿਲੇ ਤਾਂ ਜਵਾਈ ਬਣਿਆ ਹੈਵਾਨ ! ਸੱਸ ਤੇ ਪਤਨੀ ’ਤੇ ਸਰੀਏ ਨਾਲ ਤਾਬੜਤੋੜ ਹਮਲਾ, CCTV ’ਚ ਕੈਦ ਵਾਰਦਾਤ

ਲੁਧਿਆਣਾ 10 ਸਤੰਬਰ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਭਾਮੀਆਂ ਰੋਡ ਸਥਿਤ ਸੁਖਦੇਵ ਨਗਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਅਜੀਤ ਡੈਸਕ 10-09-2026

ਲੁਧਿਆਣਾ 10 ਸਤੰਬਰ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਭਾਮੀਆਂ ਰੋਡ ਸਥਿਤ ਸੁਖਦੇਵ ਨਗਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਨਸ਼ੇ ਦੀ ਲਤ ਦੇ ਸ਼ਿਕਾਰ ਇਕ ਜਵਾਈ ਵੱਲੋਂ ਆਪਣੀ ਹੀ ਪਤਨੀ ਅਤੇ ਸੱਸ ’ਤੇ ਸਰੀਏ ਨਾਲ ਤਾਬੜਤੋੜ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੂਰੀ ਵਾਰਦਾਤ ਘਰ ਦੇ ਬਾਹਰ ਲੱਗੇ CCTV ਕੈਮਰੇ ਵਿਚ ਕੈਦ ਹੋ ਗਈ।

ਪੀੜਤ ਸੱਸ ਪਰਮਜੀਤ ਕੌਰ ਦੇ ਮੁਤਾਬਕ ਉਨ੍ਹਾਂ ਦੀ ਧੀ ਹਰਜੀਤ ਕੌਰ ਦਾ ਵਿਆਹ ਕਰੀਬ 7 ਸਾਲ ਪਹਿਲਾਂ ਗੁਰਵਿੰਦਰ ਸਿੰਘ ਨਾਲ ਹੋਇਆ ਸੀ। ਦੋਵਾਂ ਦੀ 6 ਸਾਲ ਦੀ ਇਕ ਧੀ ਵੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਗੁਰਵਿੰਦਰ ਸਿੰਘ ਪਹਿਲਾਂ ਇਕ ਕਤਲ ਦੇ ਮਾਮਲੇ ਵਿਚ ਕਰੀਬ 4 ਸਾਲ ਜੇਲ੍ਹ ਕੱਟ ਚੁੱਕਾ ਹੈ ਅਤੇ ਇਸੇ ਸਾਲ ਅਪ੍ਰੈਲ ਮਹੀਨੇ ਵਿਚ ਜ਼ਮਾਨਤ ’ਤੇ ਬਾਹਰ ਆਇਆ ਸੀ।

ਪਰਿਵਾਰ ਦਾ ਦੋਸ਼ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਸਹੁਰੇ ਘਰ ਰਹਿਣ ਲੱਗ ਪਿਆ ਅਤੇ ਕੁਝ ਸਮੇਂ ਬਾਅਦ ਨਸ਼ੇ ਦੀ ਲਤ ਵਿਚ ਫਸ ਗਿਆ। ਇਲਜ਼ਾਮ ਹੈ ਕਿ ਉਹ ਨਸ਼ਾ ਕਰਨ ਲਈ ਲਗਾਤਾਰ ਪੈਸਿਆਂ ਦੀ ਮੰਗ ਕਰਦਾ ਸੀ। 10 ਅਗਸਤ ਨੂੰ ਵੀ ਉਸ ਨੇ ਕਥਿਤ ਤੌਰ ’ਤੇ 30 ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਵਿਵਾਦ ਵਧ ਗਿਆ।

ਇਸ ਤੋਂ ਬਾਅਦ 2 ਸਤੰਬਰ ਨੂੰ ਮੁਲਜ਼ਮ ਨੇ ਘਰ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਹੱਥ ਵਿਚ ਭਾਰੀ ਸਰੀਆ ਲੈ ਕੇ ਆਪਣੀ ਪਤਨੀ ਅਤੇ ਸੱਸ ’ਤੇ ਹਮਲਾ ਕਰ ਦਿੱਤਾ। CCTV ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਗੱਡੀ ਤੋਂ ਹੇਠਾਂ ਉਤਰਦਾ ਹੈ ਅਤੇ ਹੱਥ ਵਿਚ ਸਰੀਆ ਲੈ ਕੇ ਆਪਣੀ ਪਤਨੀ ’ਤੇ ਕਈ ਵਾਰ ਕਰਦਾ ਹੈ।

ਧੀ ਨੂੰ ਬਚਾਉਣ ਲਈ ਅੱਗੇ ਆਈ ਸੱਸ ਪਰਮਜੀਤ ਕੌਰ ਨੂੰ ਵੀ ਮੁਲਜ਼ਮ ਨੇ ਨਹੀਂ ਬਖ਼ਸ਼ਿਆ ਅਤੇ ਉਨ੍ਹਾਂ ’ਤੇ ਵੀ ਸਰੀਏ ਨਾਲ ਹਮਲਾ ਕਰ ਦਿੱਤਾ।

ਹਮਲੇ ਵਿੱਚ ਪਤਨੀ ਹਰਜੀਤ ਕੌਰ ਦੀ ਛਾਤੀ ਅਤੇ ਬਾਂਹ ’ਤੇ ਸੱਟਾਂ ਲੱਗੀਆਂ ਹਨ, ਜਦਕਿ ਸੱਸ ਵੀ ਜ਼ਖਮੀ ਹੋਈ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਕਾਰ ਵਿਚ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਜਾਂਦੇ ਸਮੇਂ ਮੁਲਜ਼ਮ ਨੇ ਪਤਨੀ ਦੇ ਨਾਮ ’ਤੇ ਲਏ ਕਾਰ ਲੋਨ ਵਾਲੀ ਗੱਡੀ ਨੂੰ ਅੱਗ ਲਗਾਉਣ ਦੀ ਧਮਕੀ ਵੀ ਦਿੱਤੀ।

ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਵੱਲੋਂ ਦੋਵਾਂ ਜ਼ਖ਼ਮੀ ਔਰਤਾਂ ਦਾ ਮੈਡੀਕਲ ਅਤੇ ਐੱਮਐੱਲਆਰ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਦੇ ਮੁਤਾਬਕ ਸ਼ਿਕਾਇਤ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਅਫ਼ਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ਅਤੇ 2026 ਏਸ਼ੀਆਈ ਖੇਡਾਂ ਲਈ ਹਰਸ਼ਿਤ ਰਾਣਾ ਦੀ ਜਗ੍ਹਾ ਯਸ਼ ਠਾਕੁਰ ਭਾਰਤੀ ਟੀਮ '... ਅਗਲੀ ਖ਼ਬਰ ਇਥੋਪੀਆ ਦੇ ਵਿਦੇਸ਼ ਮੰਤਰੀ, ਗੇਡੀਅਨ ਟਿਮੋਥੇਵੋਸ ਹੇਸੇਬਨ, ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਪਹੁੰਚੇ ਦਿੱਲੀ