ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ),11 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੇ ਪ੍ਰਧਾਨ ਸਮੇਤ ਆਹੁਦੇਦਾਰਾਂ ਦੀ ਚੋਣ ਅੱਜ ਬਾਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਐਡਵੋਕੇਟ ਕਰਨਵੀਰ ਵਸਿਸ਼ਟ, ਰਿਸ਼ਵਜੀਤ ਸਿੰਘ ਮਾਨਸ਼ਾਹੀਆ, ਰਿਸ਼ੀਪਾਲ ਭਗਰੀਆ, ਵਰਿੰਦਰ ਸਿੰਘ ਰੰਮੀ ਅਤੇ ਕ੍ਰਿਸ਼ਨ ਸਿੰਘ ਭੁਟਾਲ ਤੇ ਅਧਾਰਿਤ ਪੰਜ ਮੈਂਬਰੀ ਚੋਣ ਕਮੇਟੀ ਦੀ ਦੇਖ-ਰੇਖ ਵਿਚ ਸਥਾਨਕ ਕੋਰਟ ਕੰਪਲੈਕਸ ਦੇ ਬਾਰ ਰੂਮ ਵਿਚ ਹੋਈ।
ਜਿਸ ਵਿਚ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਤਰਲੋਕ ਸਿੰਘ ਭੰਗੂ ਅਤੇ ਐਡਵੋਕੇਟ ਹਰਦੀਪ ਸਿੰਘ ਭਰੂਰ ਉਮੀਦਵਾਰ ਸਨ। ਐਡਵੋਕੇਟ ਹਰਦੀਪ ਸਿੰਘ ਭਰੂਰ ਨੂੰ 100 ਵੋਟਾਂ ਪਈਆਂ ਜਦੋਂ ਕਿ ਐਡਵੋਕੇਟ ਤਰਲੋਕ ਸਿੰਘ ਭੰਗੂ ਨੂੰ 64 ਵੋਟ ਮਿਲੇ। ਇਸ ਤਰ੍ਹਾਂ ਐਡਵੋਕੇਟ ਹਰਦੀਪ ਸਿੰਘ ਭਰੂਰ 36 ਵੋਟਾਂ ਵੱਧ ਲੈਕੇ ਚੋਣ ਜਿੱਤ ਗਏ। ਮੀਤ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਸੂਚ ਅਤੇ ਐਡਵੋਕੇਟ ਕੁਲਵੀਰ ਕੌਰ ਮਾਨ ਬਿਨ੍ਹਾਂ ਮੁਕਾਬਲੇ ਚੁਣੇ ਗਏ।
ਸਕੱਤਰ ਲਈ ਐਡਵੋਕੇਟ ਵਿਕਰਮਜੀਤ ਸਿੰਘ ਗੁਰਾਇਆ ਅਤੇ ਐਡਵੋਕੇਟ ਵਿਵੇਕ ਸਿੰਗਲਾ ਵਿਚਕਾਰ ਮੁਕਾਬਲਾ ਹੋਇਆ ਅਤੇ ਐਡਵੋਕੇਟ ਵਿਕਰਮਜੀਤ ਸਿੰਘ ਗੁਰਾਇਆ 30 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਖਜਾਨਚੀ ਲਈ ਐਡਵੋਕੇਟ ਵਰੁਣ ਕਾਂਸਲ ਨੂੰ 74 ਅਤੇ ਐਡਵੋਕੇਟ ਵਿਸ਼ਾਲ ਕੁਮਾਰ ਜਿੰਦਲ ਨੂੰ 90 ਵੋਟਾਂ ਹਾਸਲ ਹੋਈਆਂ। ਇਸ ਤਰ੍ਹਾਂ ਐਡਵੋਕੇਟ ਵਿਸ਼ਾਲ ਕੁਮਾਰ ਜਿੰਦਲ 16 ਵੋਟਾਂ ਨਾਲ ਜੇਤੂ ਰਹੇ ਜਦਕਿ ਐਡਵੋਕੇਟ ਐਮ ਜੀ ਸ਼ਮੀਰ ਬਿਨ੍ਹਾਂ ਮੁਕਾਬਲੇ ਸੰਯੁਕਤ ਸਕੱਤਰ ਚੁਣੇ ਗਏ।
ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਭਰੂਰ ਨੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਤੇਜਪਾਲ ਭਾਰਦਵਾਜ, ਹਰਪ੍ਰੀਤ ਸਿੰਘ ਹੰਝਰਾ, ਰਵਿੰਦਰ ਭਾਰਦਵਾਜ, ਮਿੱਤ ਸਿੰਘ ਜਨਾਲ, ਸੰਪੂਰਨ ਸਿੰਘ ਛਾਜਲੀ, ਸੁਖਵਿੰਦਰ ਸਿੰਘ ਨਹਿਲ, ਵਰਿੰਦਰਪਾਲ ਸਿੰਘ ਚੱਠਾ, ਰਣਜੀਤ ਸਿੰਘ ਬਖਸ਼ੀਵਾਲਾ, ਨਵੀਨ ਗਰਗ, ਪ੍ਰਦੀਪ ਸਿੰਘ ਛਾਹੜ, ਸੁਰਜੀਤ ਸਿੰਘ ਛਾਹੜ, ਗੁਰਪ੍ਰੀਤ ਸਿੰਘ ਸਿੱਧੂ, ਪ੍ਰਵੀਨ ਜੈਨ, ਮਲਕੀਤ ਸਿੰਘ ਅਬਦਾਲ, ਰਾਮੇਸ਼ ਕੁਮਾਰ ਸ਼ਰਮਾ ਅਤੇ ਸੁਭਾਸ਼ ਚੰਦਰ ਗੋਇਲ ਆਦਿ ਮੌਜੂਦ ਸਨ।