11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਾਰ ਐਸੋਸੀਏਸ਼ਨ ਦੇ ਚਮਕੌਰ ਸਿੰਘ ਬੈਹਣੀਵਾਲ ਪ੍ਰਧਾਨ ਬਣੇ

ਸਰਦੂਲਗੜ੍ਹ (ਮਾਨਸਾ), 11 ਸਤੰਬਰ (ਜੀਐਮ ਅਰੋੜਾ)- ਅੱਜ ਬਾਰ ਐਸੋਸੀਏਸ਼ਨ ਸਰਦੂਲਗੜ੍ਹ ਦੀ ਚੋਣ...

ਅਜੀਤ ਡੈਸਕ 11-09-2026

ਸਰਦੂਲਗੜ੍ਹ (ਮਾਨਸਾ), 11 ਸਤੰਬਰ (ਜੀਐਮ ਅਰੋੜਾ)- ਅੱਜ ਬਾਰ ਐਸੋਸੀਏਸ਼ਨ ਸਰਦੂਲਗੜ੍ਹ ਦੀ ਚੋਣ ਹੋਈ। ਜਿਸ ਵਿਚ ਚਮਕੌਰ ਸਿੰਘ ਬਹਿਣੀਵਾਲ ਨੇ ਪ੍ਰਧਾਨਗੀ ਦੀ ਚੋਣ ਵਿਚ ਕ੍ਰਿਸ਼ਨ ਸਿੰਘ ਬਾਠ ਨੂੰ ਹਰਾ ਕੇ ਚਮਕੌਰ ਸਿੰਘ ਬਹਿਣੀਵਾਲ ਨੇ ਪ੍ਰਧਾਨਗੀ ਹਾਸਿਲ ਕਰ ਲਈ। ਜਦੋਂ ਕਿ ਸੈਕਟਰੀ ਦੀ ਚੋਣ ਦੌਰਾਨ ਚਰਨਜੀਤ ਸਿੰਘ ਨੇ ਕੁਲਦੀਪ ਸਿੰਘ ਔਲਖ ਨੂੰ ਹਰਾ ਕੇ ਬਾਰ ਐਸੋਸੀਏਸ਼ਨ ਸਰਦੂਲਗੜ੍ਹ ਦੇ ਸੈਕਟਰੀ ਬਣ ਗਏ।

ਚੋਣ ਜਿੱਤਣ ਤੋਂ ਬਾਅਦ ਬਾਰ ਐਸੋਸੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਚਮਕੌਰ ਸਿੰਘ ਬਹਿਣੀਵਾਲ ਅਤੇ ਸੈਕਟਰੀ ਚਰਨਜੀਤ ਸਿੰਘ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਚੋਣ ਵਿਚ ਮੈਨੂੰ ਜਿਤਾਉਣ ਲਈ ਦਿਨ ਰਾਤ ਇਕ ਕੀਤਾ। ਜਿੱਤ ਦੀ ਖੁਸ਼ੀ ਵਿਚ ਚਮਕੌਰ ਸਿੰਘ ਬੈਹਣੀਵਾਲ ਵਲੋਂ ਲੱਡੂ ਵੰਡੇ ਗਏ।

ਪਿਛਲੀ ਖ਼ਬਰ ਐਡਵੋਕੇਟ ਜੇ.ਐਸ. ਢਿੱਲੋਂ ਤਰਨ ਤਾਰਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਡੱਬਵਾਲੀ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਰਹੀ ‘ਡਰਾਅ’