11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਇਜ਼ਰਾਈਲ ਵਲੋਂ ਲਿਬਨਾਨ ’ਚ ਹਿਜ਼ਬੁੱਲ੍ਹਾ ਦੀ 2 ਕਿ.ਮੀ. ਤੋਂ ਵੱਧ ਲੰਬੀ ਸੁਰੰਗ ਧਮਾਕੇ ਨਾਲ ਤਬਾਹ

ਤਲ ਅਵੀਵ, 11 ਸਤੰਬਰ (ਏਜੰਸੀ)-ਇਜ਼ਰਾਈਲ ਨੇ ਦੱਖਣੀ ਲਿਬਨਾਨ ’ਚ ਹਿਜ਼ਬੁੱਲ੍ਹਾ ਦੀ 2 ਕਿਲੋਮੀਟਰ ਤੋਂ ਵੱਧ ਲੰਬੀ ਸੁਰੰਗ ਨੂੰ ਵੱਡਾ ਧਮਾਕਾ ਕਰਕੇ ਤਬਾਹ ਕਰ ਦਿੱਤਾ ਹੈ। ਇਸ ਧਮਾਕੇ ਲਈ ਕਰੀਬ 1100 ਟਨ ਵਿਸਫੋਟਕ ਸਮੱਗਰੀ ਦੀ ਵਰਤੋਂ ਕੀਤੀ ਗਈ। ਧਮਾਕਾ ...

ਅਜੀਤ ਡੈਸਕ 12-09-2026

ਤਲ ਅਵੀਵ, 11 ਸਤੰਬਰ (ਏਜੰਸੀ)-ਇਜ਼ਰਾਈਲ ਨੇ ਦੱਖਣੀ ਲਿਬਨਾਨ ’ਚ ਹਿਜ਼ਬੁੱਲ੍ਹਾ ਦੀ 2 ਕਿਲੋਮੀਟਰ ਤੋਂ ਵੱਧ ਲੰਬੀ ਸੁਰੰਗ ਨੂੰ ਵੱਡਾ ਧਮਾਕਾ ਕਰਕੇ ਤਬਾਹ ਕਰ ਦਿੱਤਾ ਹੈ। ਇਸ ਧਮਾਕੇ ਲਈ ਕਰੀਬ 1100 ਟਨ ਵਿਸਫੋਟਕ ਸਮੱਗਰੀ ਦੀ ਵਰਤੋਂ ਕੀਤੀ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਲਾਕੇ ’ਚ 4.1 ਤੀਬਰਤਾ ਦੇ ਭੂਚਾਲ ਵਰਗੇ ਝਟਕੇ ਮਹਿਸੂਸ ਕੀਤੇ ਗਏ। ਲਿਬਨਾਨ ਦੀ ਸਰਕਾਰੀ ਖਬਰ ਏਜੰਸੀ ਮੁਤਾਬਿਕ ਧਮਾਕੇ ਤੋਂ ਬਾਅਦ ਆਸ-ਪਾਸ ਦੇ ਇਲਾਕਿਆਂ ’ਚ ਜ਼ਮੀਨ ਹਿੱਲਣ ਲੱਗ ਪਈ। ਇਸ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ, ‘‘ਮਿਸ਼ਨ ਪੂਰਾ ਹੋ ਗਿਆ। ਹੈਪੀ ਨਿਊ ਈਅਰ।’’ ਇਜ਼ਰਾਈਲੀ ਫੌਜ ਮੁਤਾਬਿਕ ਇਸ ਸੁਰੰਗ ’ਚ ਈਰਾਨ ’ਚ ਬਣੇ ਕਈ ਰਾਕੇਟ, ਮਿਜ਼ਾਈਲਾਂ ਤੇ ਡਰੋਨ ਰੱਖੇ ਹੋਏ ਸਨ।

ਇਸ ਤੋਂ ਇਲਾਵਾ ਉੱਥੋਂ ਮਸ਼ੀਨ ਗਨ, ਐਂਟੀ-ਟੈਂਕ ਮਿਜ਼ਾਈਲਾਂ ਤੇ ਸੈਂਕੜੇ ਬਾਰੂਦੀ ਸੁਰੰਗਾਂ ਤੇ ਹੋਰ ਵਿਸਫੋਟਕ ਵੀ ਮਿਲੇ ਹਨ। ਫੌਜ ਨੇ ਦੱਸਿਆ ਕਿ ਇਸ ਪੂਰੇ ਕੰਪਲੈਕਸ ’ਚ ਹਿਜ਼ਬੁੱਲ੍ਹਾ ਦੀ ‘ਬਦਰ’ ਯੂਨਿਟ ਦਾ ਕਮਾਂਡ ਸੈਂਟਰ ਵੀ ਮੌਜੂਦ ਸੀ। ਇਜ਼ਰਾਈਲੀ ਰੱਖਿਆ ਬਲ (ਆਈ.ਡੀ.ਐੱਫ.) ਨੇ ਅਲੀ ਅਲ-ਤਾਹਿਰ ਪਹਾੜੀ ਦੇ ਹੇਠਾਂ ਬਣੇ ਹਿਜ਼ਬੁੱਲ੍ਹਾ ਦੇ ਟਨਲ ਨੈੱਟਵਰਕ ਦੀ ਵੀਡੀਓ ਜਾਰੀ ਕੀਤੀ ਹੈ। ਵੀਡੀਓ ’ਚ ਇਜ਼ਰਾਈਲੀ ਫੌਜ ਨੂੰ ਸੁਰੰਗਾਂ ਦੇ ਅੰਦਰ ਤਲਾਸ਼ੀ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਆਈ.ਡੀ.ਐੱਫ. ਮੁਤਾਬਿਕ ਜੂਨ ’ਚ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਇੱਥੇ ਹਿਜ਼ਬੁੱਲ੍ਹਾ ਦੇ ਕਰੀਬ 50 ਲੜਾਕੇ ਲੁਕੇ ਹੋਏ ਸਨ।

ਇਸ ਥਾਂ ’ਤੇ ਕਬਜ਼ੇ ਦੀ ਕਾਰਵਾਈ ਦੌਰਾਨ ਕਈ ਲੜਾਕੇ ਮਾਰੇ ਗਏ। ਫੌਜ ਮੁਤਾਬਿਕ ਇਨ੍ਹਾਂ ’ਚ ਕੁਝ ਅਜਿਹੇ ਲੜਾਕੇ ਵੀ ਸਨ, ਜੋ ਸੁਰੰਗਾਂ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਤਲਾਸ਼ੀ ਦੌਰਾਨ ਫੌਜ ਨੂੰ ਕਰੀਬ 12 ਲਾਸ਼ਾਂ ਵੀ ਮਿਲੀਆਂ। ਹਾਲਾਂਕਿ ਆਈ.ਡੀ.ਐੱਫ. ਦਾ ਕਹਿਣਾ ਹੈ ਕਿ ਹਿਜ਼ਬੁੱਲ੍ਹਾ ਦੇ ਕੁਝ ਲੜਾਕੇ ਇਲਾਕੇ ’ਚੋਂ ਭੱਜਣ ’ਚ ਕਾਮਯਾਬ ਹੋ ਸਕਦੇ ਹਨ।

ਪਿਛਲੀ ਖ਼ਬਰ ਸਥਾਨਕ ਮੁਦਰਾਵਾਂ ’ਚ ਵਪਾਰ ਕਰਨ ਬ੍ਰਿਕਸ ਦੇਸ਼-ਪਿਊਸ਼ ਗੋਇਲ ਅਗਲੀ ਖ਼ਬਰ 27 ਸਾਲ ਦੀ ਉਮਰ ਵਿਚ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਚੋਣ ਜਿੱਤ ਕੇ ਰੋਹਨ ਕਾਂਤ ਨੇ ਰਚਿਆ ਇਤਿਹਾਸ