ਤਰਨਤਾਰਨ, 12 ਸਤੰਬਰ - ਤਰਨਤਾਰਨ ਦਾਣਾ ਮੰਡੀ ਕੋਲ ਬੰਦ ਪਏ ਪੰਟਰੋਲ ਪੰਪ ’ਤੇ ਥਾਣਾ ਸਿਟੀ ਪੁਲਿਸ ’ਤੇ ਗੋਲ਼ੀ ਚਲਾਉਣ ਵਾਲਾ ਮੋਟਰਸਾਈਕਲ ਸਵਾਰ ਜਵਾਬੀ ਗੋਲੀਬਾਰੀ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਤਰਨ ਤਾਰਨ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੌਕੇ ਤੇ ਬਿੰਨਾਂ ਨੰਬਰੀ ਮੋਟਰਸਾਈਕਲ ਤੇ ਇਕ ਪਿਸਤੌਲ ਅਤੇ ਚਲਾਈ ਗਈ ਗੋਲੀ ਦੇ ਕਾਰਤੂਸ ਬਰਾਮਦ ਹੋਏ। ਇਸ ਮੌਕੇ ’ਤੇ ਡੀ. ਐੱਸ. ਪੀ. ਸਿਟੀ ਸੁਖਬੀਰ ਸਿੰਘ, ਡੀ. ਐੱਸ. ਪੀ. (ਡੀ) ਸਿਵਦਰਸ਼ਨ ਸਿੰਘ ਅਤੇ ਥਾਣਾ ਸਿਟੀ ਤਰਨਤਾਰਨ ਐੱਸ. ਐੱਚ. ਓ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਹਾਜ਼ਰ ਸਨ।