ਦਿੱਲੀ, 12 ਸਤੰਬਰ- ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਅੰਮ੍ਰਿਤ ਦਾਲਮ ਉਰਫ਼ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਦੀ ਟੀਮ ਵੱਲੋਂ ਮੋਲਡੋਵਾ ਤੋਂ ਪੰਜਾਬ ਵਾਪਸ ਲਿਆਂਦਾ ਗਿਆ ਸੀ। ਉਹ ਅਕਤੂਬਰ 2024 ਵਿਚ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਭਾਰਤ ਤੋਂ ਭੱਜ ਗਿਆ ਸੀ। ਏ.ਜੀ.ਟੀ.ਐੱਫ. ਤੇ ਓ.ਐੱਫ.ਟੀ.ਈ.ਸੀ. ਵੱਲੋਂ ਛੇ ਮਹੀਨੇ ਚੱਲੇ 'ਆਪ੍ਰੇਸ਼ਨ ਈਸਟਰਨ ਰੀਚ' ਤੋਂ ਬਾਅਦ, ਉਸ ਨੂੰ ਮੋਲਡੋਵਾ ਵਿਚ ਹਿਰਾਸਤ ਵਿੱਚ ਲਿਆ ਗਿਆ ਅਤੇ 11 ਸਤੰਬਰ ਨੂੰ ਚਾਰ ਮੈਂਬਰੀ ਪੰਜਾਬ ਪੁਲਿਸ ਟੀਮ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ। ਅੰਮ੍ਰਿਤ ਦਾਲਮ 'ਤੇ 21 ਅਪਰਾਧਿਕ ਮਾਮਲੇ ਹਨ, ਜਿਨ੍ਹਾਂ ਵਿਚ ਕਤਲ, ਅਸਲਾ ਐਕਟ, ਐੱਨ.ਡੀ.ਪੀ.ਐੱਸ., ਯੂ.ਓ.ਜੀ.ਐੱਸ ਅਤੇ ਜਬਰਦਸਤੀ ਨਾਲ ਸਬੰਧਤ ਦੋਸ਼ ਸ਼ਾਮਲ ਹਨ ।