15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਗਿਆ ਯਾਤਰੀ ਤਿੰਨ ਦਿਨ ਤੋਂ ਲਾਪਤਾ

ਮਾਛੀਵਾੜਾ ਸਾਹਿਬ, (ਲੁਧਿਆਣਾ), 15 ਸਤੰਬਰ (ਮਨੋਜ ਕੁਮਾਰ)- ਪੰਜਾਬ ਸਰਕਾਰ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਦੀ ਇਕ ਬੱਸ, ਜੋ ਕਿ 11 ਸਤੰਬਰ ਨੂੰ ਯਾਤਰੀ ਲੈ ਕੇ ਅੰਮਿੑਤਸਰ ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈ

ਅਜੀਤ ਡੈਸਕ 15-09-2026

ਮਾਛੀਵਾੜਾ ਸਾਹਿਬ, (ਲੁਧਿਆਣਾ), 15 ਸਤੰਬਰ (ਮਨੋਜ ਕੁਮਾਰ)- ਪੰਜਾਬ ਸਰਕਾਰ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਦੀ ਇਕ ਬੱਸ, ਜੋ ਕਿ 11 ਸਤੰਬਰ ਨੂੰ ਯਾਤਰੀ ਲੈ ਕੇ ਅੰਮਿੑਤਸਰ ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈ ਪਰ ਉਸ ਸਮੇਂ ਸਥਿਤੀ ਰੋਚਕ ਬਣ ਗਈ ਜਦੋ ਇਸ ਬੱਸ ਦਾ ਇਕ 70 ਸਾਲਾ ਬਜ਼ੁਰਗ ਯਾਤਰੀ ਚਮਨ ਲਾਲ ਉੱਥੋਂ ਲਾਪਤਾ ਹੋ ਗਿਆ। ਕੂਮਕਲਾ ਬਲਾਕ ਅਧੀਨ ਪੈਂਦੇ ਪਿੰਡ ਫਤਿਹਗੜ ਗੁੱਜਰਾਂ ਦੇ ਵਸਨੀਕ ਇਸ ਯਾਤਰੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਨਜ਼ਦੀਕੀ ਬਲਾਕ ਸੰਮਤੀ ਮੈਂਬਰ ਬਿੰਦਰ ਫਤਿਹਗੜ੍ਹ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਬਜ਼ੁਰਗ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਪਰਿਵਾਰਕ ਮੈਂਬਰਾਂ ਵਿਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

ਪਿਛਲੀ ਖ਼ਬਰ ਮਹਿਲਾ ਵਿਧਾਇਕ ਦੇ ਟਿੱਪਰ ਚਾਲਕ ਨਾਲ ਹੋਏ ਤਕਰਾਰ ਕਰਨ ਸਥਿਤੀ ਤਣਾਅ-ਪੂਰਨ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਭੱਟ ਸਾਹਿਬਾਨ ਦਾ ਗੁਰੂ ਸਾਹਿਬ ਨਾਲ ਮਿਲਾਪ ਦਿਹਾੜਾ ਸ਼ਰਧਾ ਸਹਿਤ ਮਨਾਇਆ