15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਨੁੱਖਤਾ ਲਈ ਸ਼ਾਂਤੀ ਕਿਸੇ ਇਕ ਦੇਸ਼ ਦੇ ਲਾਭ ਨਾਲੋਂ ਵੱਧ ਮਹੱਤਵਪੂਰਨ-ਉਪ ਰਾਸ਼ਟਰਪਤੀ

ਨਵੀਂ ਦਿੱਲੀ, 15 ਸਤੰਬਰ (ਪੀ.ਟੀ.ਆਈ.)-ਉਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਮੰਗਲਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ‘ਮਨੁੱਖੀ ਸ਼ਾਂਤੀ’ ਅਤੇ ‘ਮਨੁੱਖਤਾ ਦੀ ਸ਼ਾਂਤੀ’ ਕਿਸੇ ਇਕ ਦੇਸ਼ ਦੇ ਲਾਭ ਨਾਲੋਂ ਵੱਧ ਮਹੱਤਵਪੂਰਨ ਹਨ ਅਤੇ ਇਸ ਸਿਧਾਂਤ ’ਤੇ ਕੰਮ ਕਰਨ ਦੀ ਲੋੜ ...

ਅਜੀਤ ਡੈਸਕ 16-09-2026

ਨਵੀਂ ਦਿੱਲੀ, 15 ਸਤੰਬਰ (ਪੀ.ਟੀ.ਆਈ.)-ਉਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਮੰਗਲਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ‘ਮਨੁੱਖੀ ਸ਼ਾਂਤੀ’ ਅਤੇ ‘ਮਨੁੱਖਤਾ ਦੀ ਸ਼ਾਂਤੀ’ ਕਿਸੇ ਇਕ ਦੇਸ਼ ਦੇ ਲਾਭ ਨਾਲੋਂ ਵੱਧ ਮਹੱਤਵਪੂਰਨ ਹਨ ਅਤੇ ਇਸ ਸਿਧਾਂਤ ’ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਹੁਣ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਇਕ ਵਿਸ਼ਵ ਪੱਧਰੀ ਆਵਾਜ਼ ਵਜੋਂ ਉਭਰਿਆ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਵਿਚ ਭਾਰਤੀ ਕੂਟਨੀਤੀ ਦਾ ਦ੍ਰਿਸ਼ ਬਹੁਤ ਬਦਲ ਗਿਆ ਹੈ। ਹੁਣ ਇਸ ਵਿੱਚ ਵਧੇਰੇ ਸਰਗਰਮ ਭਾਗੀਦਾਰੀ ਅਤੇ ਆਤਮਵਿਸ਼ਵਾਸ ਦੀ ਨਵੀਂ ਭਾਵਨਾ ਦਿਖਾਈ ਦਿੰਦੀ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਇਹ ਨਹੀਂ ਕਹਿ ਸਕਦੇ ਕਿ ਤੁਹਾਡੀ ਸਮੱਸਿਆ ਤੁਹਾਡੀ ਸਮੱਸਿਆ ਹੈ ਅਤੇ ਮੇਰੀ ਸਮੱਸਿਆ ਸਾਡੀ ਸਮੱਸਿਆ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਨੂੰ ਹਰ ਸਮੱਸਿਆ ਨੂੰ ਆਪਣੀ ਸਮੱਸਿਆ ਸਮਝਣਾ ਚਾਹੀਦਾ ਹੈ, ਤਦ ਹੀ ਹੱਲ ਲੱਭੇ ਜਾ ਸਕਦੇ ਹਨ। ਇੱਥੇ ਭਾਰਤੀ ਵਿਸ਼ਵ ਮਾਮਲਾ ਪ੍ਰੀਸ਼ਦ ਨੂੰ ਸੰਸਦ ਦੇ ਇੱਕ ਐਕਟ ਰਾਹੀਂ ਰਾਸ਼ਟਰੀ ਮਹੱਤਵ ਦੀ ਸੰਸਥਾ ਦਾ ਦਰਜਾ ਮਿਲਣ ਦੇ 25 ਸਾਲ ਪੂਰੇ ਹੋਣ ਮੌਕੇ ਕਰਵਾਏ ਗਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ, ਰਾਧਾਕ੍ਰਿਸ਼ਨਨ ਨੇ ਕਿਹਾ ਕਿ ਟਕਰਾਵਾਂ ਅਤੇ ਵਿਰੋਧਾਭਾਸਾਂ ਨਾਲ ਘਿਰੀ ਦੁਨੀਆ ਵਿੱਚ ਬ੍ਰਿਕਸ ਸੰਮੇਲਨ ਦੀ ਸਫਲਤਾ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਕਿਹਾ ਕਿ ਬ੍ਰਿਕਸ ਆਗੂਆਂ ਦੀ ਸਰਬਸੰਮਤੀ ਵਾਲਾ ਐਲਾਨ ਭਾਰਤ ਲਈ ਇੱਕ ਵੱਡੀ ਉਪਲਬਧੀ ਹੈ।ਇਸ ਮੌਕੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਅੱਜ ਬਹੁਤ ਵੱਡੀ ਗਿਣਤੀ ਵਿੱਚ ਦੇਸ਼ਾਂ ਅਤੇ ਖੇਤਰਾਂ ਨਾਲ ਜੁੜ ਰਿਹਾ ਹੈ ਅਤੇ ਇਸ ਦੇ ਹਿੱਤ ਲਗਾਤਾਰ ਵਿਸ਼ਵ ਪੱਧਰੀ ਹੁੰਦੇ ਜਾ ਰਹੇ ਹਨ।

ਪਿਛਲੀ ਖ਼ਬਰ ਅਮਰੀਕੀ ਜੱਜ ਨੇ ਵਿਦਿਆਰਥੀ ਤੇ ਸਕਾਲਰ ਵੀਜ਼ਿਆਂ ਦੀ ਮਿਆਦ ਸੀਮਤ ਕਰਨ ਦਾ ਟਰੰਪ ਪ੍ਰਸ਼ਾਸਨ ਦਾ ਫ਼ੈਸਲਾ ਰੋਕਿਆ ਅਗਲੀ ਖ਼ਬਰ ਮਹਿਲਾ ਬਾਈਕਰ ਨੂੰ ਟੱਕਰ ਮਾਰਨ ਵਾਲਾ ਮੁਲਜ਼ਮ ਕਾਰ ਚਾਲਕ ਰਾਜਸਥਾਨ ਤੋਂ ਗ੍ਰਿਫ਼ਤਾਰ