24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇਕ ਨੌਜਵਾਨ ਦੀ ਮੌਤ

ਮਾਨਾਂਵਾਲਾ, 24 ਸਤੰਬਰ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਸਥਿਤ ਕਸਬਾ ਮਾਨਾਂਵਾਲਾ ਵਿਖੇ ਇਕ ਨਿੱਜੀ ਕਲੋਨੀ ਵਿਚ ਚੱਲ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ।

ਅਜੀਤ ਡੈਸਕ 24-09-2026

ਮਾਨਾਂਵਾਲਾ, 24 ਸਤੰਬਰ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਸਥਿਤ ਕਸਬਾ ਮਾਨਾਂਵਾਲਾ ਵਿਖੇ ਇਕ ਨਿੱਜੀ ਕਲੋਨੀ ਵਿਚ ਚੱਲ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਚੌਂਕੀ ਦੋਬੁਰਜੀ ਦੇ ਇੰਚਾਰਜ ਸੁਖਦੇਵ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਇਕ ਕਾਰੋਬਾਰੀ ਪਵਨ ਕੁਮਾਰ ਵਰਮਾ ਵਾਸੀ ਬਸੰਤ ਐਵੀਨਿਊ ਅੰਮ੍ਰਿਤਸਰ, ਜਿਸ ਨੇ ਮਾਨਾਂਵਾਲਾ ਵਿਖੇ ਸਥਿਤ ਇਕ ਨਿੱਜੀ ਕਾਲੋਨੀ ਵਿਚ ਆਪਣਾ ਫਾਰਮ ਹਾਊਸ ਬਣਾਇਆ ਹੋਇਆ ਹੈ, ਵਿਚ ਆਪਣੇ ਜਨਮ ਦਿਨ ਦੀ ਪਾਰਟੀ ਕਰ ਰਿਹਾ ਸੀ ਅਤੇ ਇਸ ਜਨਮ ਦਿਨ ਦੀ ਪਾਰਟੀ ਵਿਚ ਅਚਾਨਕ ਗੋਲੀ ਚੱਲਣ ਨਾਲ ਪਵਨ ਕੁਮਾਰ ਦੇ ਸਾਲੇ ਦੇ ਲੜਕੇ ਅਭੈ ਵੀਰ ਪੁਰੀ ਪੁੱਤਰ ਰਾਜੀਵ ਪੂਰੀ ਦੀ ਮੌਤ ਹੋ ਗਈ।

ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਏਸ਼ਿਆਈ ਖੇਡਾਂ ’ਚ ਤਗਮਾ ਜਿੱਤਣ ਵਾਲੇ ਪੰਜਾਬ ਦੇ ਸਤਨਾਮ ਸਿੰਘ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਜੈਕਾਰਿਆਂ ਦੀ ਗੂੰਜ ਵਿਚ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਰਵਾਨਾ