24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਫੂਡ ਸੇਫਟੀ ਵਿਭਾਗ ਵਲੋਂ ਏਲਾਂਟਾ ਮਾਰਟ ਉਪਰ ਛਾਪੇਮਾਰੀ, 36 ਲੀਟਰ ਦੇਸੀ ਘਿਉ ਕੀਤਾ ਜ਼ਬਤ

ਬਰਨਾਲਾ, 24 ਸਤੰਬਰ (ਨਰਿੰਦਰ ਅਰੋੜਾ)- ਸ਼ਹਿਰ ਬਰਨਾਲਾ ਦੇ ਨਾਨਕਸਰ ਰੋਡ ਵਿਖੇ ਪਿਛਲੇ ਦਿਨੀਂ ਖੁੱਲ੍ਹੇ ਏਲਾਂਟਾ ਮਾਰਟ ਉਪਰ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਅੱਜ ਛਾਪੇਮਾਰੀ ਕੀਤੀ ਗਈ

ਅਜੀਤ ਡੈਸਕ 24-09-2026

ਬਰਨਾਲਾ, 24 ਸਤੰਬਰ (ਨਰਿੰਦਰ ਅਰੋੜਾ)- ਸ਼ਹਿਰ ਬਰਨਾਲਾ ਦੇ ਨਾਨਕਸਰ ਰੋਡ ਵਿਖੇ ਪਿਛਲੇ ਦਿਨੀਂ ਖੁੱਲ੍ਹੇ ਏਲਾਂਟਾ ਮਾਰਟ ਉਪਰ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਅੱਜ ਛਾਪੇਮਾਰੀ ਕੀਤੀ ਗਈ। ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਰਟ ਵਿਚ ਪ੍ਰਭਾਸ ਦੇ ਨਾਮ ਹੇਠ ਦੋ ਕੰਪਨੀਆਂ ਦਾ ਦੇਸੀ ਘਿਉ ਵੇਚਿਆ ਜਾ ਰਿਹਾ ਹੈ। ਇਕ ਕੰਪਨੀ ਪੀ.ਐਸ.ਡੀ. ਜਿਸ ਦੇ ਐਫ.ਐਸ.ਐਸ.ਏ.ਆਈ. ਲਾਇਸੰਸ ਨੰਬਰ ਦੀ ਮਿਆਦ ਲੰਘ ਚੁੱਕੀ ਦਾ 36 ਲੀਟਰ ਦੇਸੀ ਘਿਉ ਜ਼ਬਤ ਕੀਤਾ ਗਿਆ ਹੈ ਅਤੇ ਦੂਸਰੀ ਕੰਪਨੀ ਟੀ.ਸੀ.ਆਈ. ਦਾ ਲਾਇਸੰਸ ਭਾਵੇਂ ਕਿ ਸਹੀ ਹੈ ਪਰ ਉਸ ਦੀ ਵਿੱਕਰੀ ਨੂੰ ਵੀ ਉਨਾਂ ਚਿਰ ਰੋਕ ਦਿੱਤਾ ਗਿਆ ਹੈ, ਜਿਨਾਂ ਚਿਰ ਉਸ ਦੀ ਰਿਪੋਰਟ ਨਹੀਂ ਆਉਂਦੀ ਹੈ ਕਿਉਂਕਿ ਵਿਭਾਗ ਵਲੋਂ ਪਿਛਲੇ ਦਿਨੀਂ ਇਸ ਦੇ ਸੈਂਪਲ ਲਏ ਗਏ ਸਨ।

ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਜਦੋਂ ਕਿਸੇ ਵਸਤੂ ਜਾਂ ਕੰਪਨੀ ਦੇ ਐਫ.ਐਸ.ਐਸ.ਏ.ਆਈ. ਲਾਇਸੈਂਸ ਨੰਬਰ ਦੀ ਮਿਆਦ ਲੰਘ ਚੁੱਕੀ ਹੋਵੇ ਤਾਂ ਵਸਤੂ ਬਿਲਕੁਲ ਵੀ ਮਾਰਕੀਟ ਵਿਚ ਵੇਚੀ ਨਹੀਂ ਜਾ ਸਕਦੀ ਹੈ। ਇਸੇ ਕਾਰਨ ਵਿਭਾਗ ਵਲੋਂ ਘਿਉ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਇਸ ਸੰਬੰਧੀ ਹੋਰ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ‘ਅਜੀਤ’ ਵਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਗਿਆ ਸੀ ਕਿ ਏਲਾਂਟਾ ਮਾਰਟ ਵਿਚ ਮਿਆਦ ਲੰਘੇ ਐਫ.ਐਸ.ਐਸ.ਏ.ਆਈ. ਲਾਇਸੰਸ ਨੰਬਰ ਦਾ ਦੇਸੀ ਘਿਉ ਵੇਚਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਅੱਜ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਇਸ ਮਾਰਟ ਵਿਚ ਛਾਪੇਮਾਰੀ ਕੀਤੀ ਗਈ ਹੈ।

ਪਿਛਲੀ ਖ਼ਬਰ ਬੀ.ਐਸ.ਐਫ. ਦੇ ਹੱਥ ਆਈ ਪਾਕਿਸਤਾਨ ਵਲੋਂ ਭੇਜੀ ਅਸਲੇ ਦੀ ਖੇਪ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ