24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ ਨੂੰ ਤੀਜੀ ਵਾਰ ਮਿਲੀ ਧਮਕੀ ਭਰੀ ਮੇਲ

ਮਾਨਾਂਵਾਲਾ (ਅੰਮ੍ਰਿਤਸਰ), 24 ਸਤੰਬਰ (ਗੁਰਦੀਪ ਸਿੰਘ ਨਾਗੀ)- ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ ਨੂੰ ਅੱਜ ਤੀਜੀ...

ਅਜੀਤ ਡੈਸਕ 24-09-2026

ਮਾਨਾਂਵਾਲਾ (ਅੰਮ੍ਰਿਤਸਰ), 24 ਸਤੰਬਰ (ਗੁਰਦੀਪ ਸਿੰਘ ਨਾਗੀ)- ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ ਨੂੰ ਅੱਜ ਤੀਜੀ ਵਾਰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਮਿਲੀ ਹੈ। ਇਸ ਸੰਬੰਧੀ ਪ੍ਰਿੰਸੀਪਲ ਕਮਲ ਚੰਦ ਨੇ ਦੱਸਿਆ ਕਿ ਪਹਿਲਾਂ ਵੀ ਦੋ ਵਾਰ ਅਜਿਹੀ ਮੇਲ ਆ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਅੱਜ ਧਮਕੀ ਭਰੀ ਮੇਲ ਆਉਣ ਮਗਰੋਂ ਅਸੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦਾ ਬੰਬ ਨਿਰੋਧਕ ਦਸਤਾ ਵੀ ਸਕੂਲ ਵਿਚ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਸਾਰੇ ਸਕੂਲ ਕੈਂਪਸ ਨੂੰ ਖੰਗਾਲਿਆ ਗਿਆ ਪਰੰਤੂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਸਾਹਮਣੇ ਨਹੀਂ ਆਈ।

ਪ੍ਰਿੰਸੀਪਲ ਕਮਲ ਚੰਦ ਨੇ ਦੱਸਿਆ ਕਿ ਸਕੂਲ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਦੇ ਮੱਦੇਨਜ਼ਰ ਮੈਟਲ ਡਿਟੈਕਟਰ ਆਦਿ ਦਾ ਪ੍ਰਬੰਧ ਕੀਤਾ ਹੋਇਆ ਹੈ। 

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨਟ ਚੋਣਾਂ 'ਚ ਸੰਦੀਪ ਸਿੰਘ ਸੀਕਰੀ ਲਗਾਤਾਰ ਤੀਜੀ ਵਾਰ ਸੈਨਟ ਦੇ ਮੈਂਬਰ ਚੁਣੇ ਗਏ ਅਗਲੀ ਖ਼ਬਰ ਗਮਾਡਾ ਦਫਤਰ ਵਿਖੇ ਈਡੀ ਦੀ ਰੇਡ ਹੋਈ ਸਮਾਪਤ