26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਟਰੰਪ ਵਲੋਂ ਸ਼ਰੀਫ਼ ਦੇ ਭਾਸ਼ਨ ਦੀ ਵੀਡੀਓ ਸਾਂਝੀ

ਵਾਸ਼ਿੰਗਟਨ, 26 ਸਤੰਬਰ (ਪੀ. ਟੀ. ਆਈ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ....

ਅਜੀਤ ਡੈਸਕ 26-09-2026

ਵਾਸ਼ਿੰਗਟਨ, 26 ਸਤੰਬਰ (ਪੀ. ਟੀ. ਆਈ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵਲੋਂ ਸੰਯੁਕਤ ਰਾਸ਼ਟਰ ’ਚ ਦਿੱਤੇ ਭਾਸ਼ਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। 87 ਸਕਿੰਟ ਦੀ ਇਸ ਵੀਡੀਓ ’ਚ ਸ਼ਰੀਫ਼ ਨੇ ਭਾਰਤ ਵਲੋਂ ਚਲਾਏ ਗਏ ‘ਆਪ੍ਰੇਸ਼ਨ ਸੰਧੂਰ’ ਨੂੰ ਰੁਕਵਾਉਣ ਲਈ ਟਰੰਪ ਦੇ ‘ਸਮੇਂ ਸਿਰ ਦਖ਼ਲ’ ਦੀ ਸ਼ਲਾਘਾ ਕੀਤੀ ਹੈ। ਸ਼ਰੀਫ਼ ਨੇ ‘ਆਪ੍ਰੇਸ਼ਨ ਸੰਧੂਰ’ ਨੂੰ ‘ਬਾਹਰੀ ਹਮਲਾ’ ਦੱਸਦਿਆਂ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੀ ‘ਦਲੇਰ ਅਗਵਾਈ’ ਦੀ ਵੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਦੱਖਣੀ ਏਸ਼ੀਆ ’ਚ ਲੱਖਾਂ ਜਾਨਾਂ ਬਚਾਉਣ ਲਈ ਟਰੰਪ ਦੀ ‘ਦ੍ਰਿੜ੍ਹ ਤੇ ਦੂਰਦਰਸ਼ੀ ਅਗਵਾਈ’ ਦਾ ਧੰਨਵਾਦ ਕੀਤਾ। ਟਰੰਪ ਨੇ ਵੀਡੀਓ ਸਾਂਝੀ ਕਰਦਿਆਂ ਕੋਈ ਟਿੱਪਣੀ ਨਹੀਂ ਕੀਤੀ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ’ਚ ਆਪਣੇ ਭਾਸ਼ਣ ਦੌਰਾਨ ਟਰੰਪ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਟਕਰਾਅ ਸਮੇਤ ਅੱਠ ਜੰਗਾਂ ਨੂੰ ਸੁਲਝਾਉਣ ਵਿਚ ਮਦਦ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸ਼ਰੀਫ਼ ਨੇ ਦੱਖਣੀ ਏਸ਼ੀਆ ਵਿਚ 3 ਕਰੋੜ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਜੈਸ਼ੰਕਰ ਵਲੋਂ ਰੂਸ ਤੇ ਈਰਾਨੀ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਅਗਲੀ ਖ਼ਬਰ ਏਸ਼ੀਆਈ ਖੇਡਾਂ 2026: ਪੀ.ਵੀ. ਸਿੰਧੂ ਨੇ ਟੋਮੋਕਾ ਮਿਆਜ਼ਾਕੀ ਨੂੰ ਹਰਾ ਕੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵ...