28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਕੰਨਿਆਕੁਮਾਰੀ ਤੋਂ ਕਾਰਗਿਲ ਤੱਕ ਭਾਰਤੀ ਹਵਾਈ ਸੈਨਾ ਦੀ ਸਾਈਕਲ ਮੁਹਿੰਮ ਪਹੁੰਚੀ ਜੰਮੂ

ਜੰਮੂ, 29 ਸਤੰਬਰ - ਕੰਨਿਆਕੁਮਾਰੀ ਤੋਂ ਕਾਰਗਿਲ ਤੱਕ ਭਾਰਤੀ ਹਵਾਈ ਸੈਨਾ ਦੀ ਸਾਈਕਲ ਮੁਹਿੰਮ ਜੰਮੂ ਪਹੁੰਚ ਗਈ ਹੈ। ਇਹ ਮੁਹਿੰਮ ਕਾਰਗਿਲ...

ਅਜੀਤ ਡੈਸਕ 28-09-2026

ਜੰਮੂ, 29  ਸਤੰਬਰ - ਕੰਨਿਆਕੁਮਾਰੀ ਤੋਂ ਕਾਰਗਿਲ ਤੱਕ ਭਾਰਤੀ ਹਵਾਈ ਸੈਨਾ ਦੀ ਸਾਈਕਲ ਮੁਹਿੰਮ ਜੰਮੂ ਪਹੁੰਚ ਗਈ ਹੈ। ਇਹ ਮੁਹਿੰਮ ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਵਜੋਂ ਆਯੋਜਿਤ ਕੀਤੀ ਗਈ ਹੈ।
ਇਸ ਸਾਈਕਲ ਮੁਹਿੰਮ ਦੇ ਟੀਮ ਲੀਡਰ, ਗਰੁੱਪ ਕੈਪਟਨ ਏ.ਕੇ. ਸਿੰਘ ਨੇ ਕਿਹਾ, "ਇਹ ਹਵਾਈ ਸੈਨਾ ਦੀ ਇਕ ਸਾਈਕਲ ਮੁਹਿੰਮ ਸੀ ਜਿਸ ਦੀ ਯੋਜਨਾ ਕੰਨਿਆਕੁਮਾਰੀ ਤੋਂ ਕਾਰਗਿਲ ਤੱਕ ਬਣਾਈ ਗਈ ਸੀ ਅਤੇ ਇਸਨੂੰ ਤਿੰਨ ਪੜਾਵਾਂ ਵਿਚ ਵੰਡਿਆ ਗਿਆ ਸੀ। ਪਹਿਲੇ ਦੋ ਪੜਾਅ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ ਅਤੇ ਅਸੀਂ ਇਸ ਸਮੇਂ ਤੀਜੇ ਪੜਾਅ ਵਿਚ ਹਾਂ। ਅਸੀਂ 22 ਸਤੰਬਰ ਨੂੰ ਦਿੱਲੀ ਤੋਂ ਸ਼ੁਰੂਆਤ ਕੀਤੀ ਸੀ। ਸਾਡਾ ਟੀਚਾ 8 ਅਕਤੂਬਰ ਨੂੰ ਕਾਰਗਿਲ ਯੁੱਧ ਸਮਾਰਕ ਵਿਖੇ ਪਹੁੰਚ ਕੇ ਆਪਣੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ, ਜੋ ਕਿ ਹਵਾਈ ਸੈਨਾ ਦਿਵਸ ਦੇ 94ਵੇਂ ਸਮਾਗਮ ਦਾ ਮੌਕਾ ਵੀ ਹੈ... ਅਸੀਂ ਕੁੱਲ 18 ਜਣੇ ਹਾਂ..."।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਅਸ਼ੋਕ ਸਿੰਘਲ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਡੀ.ਜੀ.ਪੀ. ਪੰਜਾਬ ਗੌਰਵ ਯਾਦਵ 9:45 ਵਜੇ ਪਹੁੰਚਣਗੇ ਲਵਲੀ ਯੂਨੀਵਰਸਿਟੀ, ਸਥਿਤੀ ਦਾ ਲੈਣਗੇ ਜਾਇਜ਼ਾ