29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਕਾਰਨ ਜੰਡਿਆਲਾ ਵਿਚ ਕਈ ਘੰਟੇ ਲੱਗਾ ਰਿਹਾ ਜਾਮ

ਜੰਡਿਆਲਾ (ਮੰਜਕੀ), 29 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਭਾਰਤੀ ਜਨਤਾ ਪਾਰਟੀ ਵਲੋਂ...

ਅਜੀਤ ਡੈਸਕ 29-09-2026

ਜੰਡਿਆਲਾ (ਮੰਜਕੀ), 29 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਚ ਕੱਢੀ ਜਾ ਰਹੀ ਨਸ਼ਾ ਮੁਕਤ ਯਾਤਰਾ ਦੇ ਸਥਾਨਕ ਬੱਸ ਸਟੈਂਡ ਤੇ ਪੁੱਜੀ। ਜਿੱਥੇ ਭਾਜਪਾ ਦੇ ਵੱਖ-ਵੱਖ ਕੇਂਦਰੀ ਅਤੇ ਸੂਬਾਈ ਆਗੂਆਂ ਵਲੋਂ ਇਕੱਠ ਨੂੰ ਸੰਬੋਧਨ ਕੀਤਾ ਗਿਆ।

ਇਸ ਮੌਕੇ ਜਿੱਥੇ ਬੱਸ ਸਟੈਂਡ ਵਿਚ ਬੱਸਾਂ ਦਾ ਆਉਣ ਜਾਣ ਬੰਦ ਹੋ ਗਿਆ ਉੱਥੇ ਜੰਡਿਆਲਾ ਤੋਂ ਨੂਰਮਹਿਲ-ਫਗਵਾੜਾ-ਜਲੰਧਰ ਜਾਣ ਵਾਲੀਆਂ ਸੜਕਾਂ 'ਤੇ ਵੀ ਕਈ ਘੰਟੇ ਜਾਮ ਲੱਗਾ ਰਿਹਾ। ਦੁਪਹੀਆ ਵਾਹਨ ਚਾਲਕਾਂ, ਲੰਬੇ ਟਰੱਕ, ਟਰਾਲਿਆਂ ਅਤੇ ਟਿੱਪਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਯਾਤਰਾ ਵਿਚ ਲੱਗੀ ਹੋਈ ਪੁਲਿਸ ਫੋਰਸ ਨੂੰ ਯਾਤਰਾ ਅੱਗੇ ਤੋਰਨ ਲਈ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।

ਪਿਛਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਰਾਜਪੁਰਾ ਪਹੁੰਚੀ ਅਗਲੀ ਖ਼ਬਰ ਸੀਵਰੇਜ ਬੋਰਡ ਦੇ ਆਊਟਸੋਰਸਸ ਮੁਲਾਜ਼ਮਾਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ