30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਦੇਰ ਸ਼ਾਮ ਅਣਪਛਾਤੇ ਨੌਜਵਾਨਾਂ ਵਲੋਂ ਸੈਲੂਨ 'ਤੇ ਹਮਲਾ, ਦੁਕਾਨ ਮਾਲਕ ਗੰਭੀਰ ਜ਼ਖ਼ਮੀ

ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੀ ਜਲਾਲਾਬਾਦ ਰੋਡ 'ਤੇ ਸੈਲੂਨ ਚਲਾ ਰਹੇ...

ਅਜੀਤ ਡੈਸਕ 30-09-2026

ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੀ ਜਲਾਲਾਬਾਦ ਰੋਡ 'ਤੇ ਸੈਲੂਨ ਚਲਾ ਰਹੇ ਨੌਜਵਾਨ ਦੀ ਦੁਕਾਨ ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਤਿੰਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਕਰੀਬ ਨੌ ਨੌਜਵਾਨ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ, ਅਚਾਨਕ ਪਹੁੰਚੇ ਅਤੇ ਸੈਲੂਨ ਤੇ ਹਮਲਾ ਕਰ ਦਿੱਤਾ।

ਇੱਥੇ ਭੰਨ ਤੋੜ ਕਰਨ ਤੋਂ ਇਲਾਵਾ ਦੁਕਾਨ ਦੇ ਮਾਲਕ ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢ ਟੁੱਕ ਦਿੱਤਾ ਅਤੇ ਉਸਦੇ ਦੋਵੇਂ ਗੁੱਟ ਬੁਰੀ ਤਰ੍ਹਾਂ ਨੁਕਸਾਨੇ ਜਾਣ ਦਾ ਪਤਾ ਲੱਗਿਆ ਹੈ। ਜਿਸ ਨਾਲ ਆਸ ਪਾਸ ਦੁਕਾਨਾਂ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇੱਥੇ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਸਾਡਾ ਨੇੜੇ ਹੀ ਨਹਿਰੂ ਚੌਂਕ ਵਿਚ ਪੁਲਿਸ ਨਾਕਾ ਸੀ, ਘਟਨਾ ਦਾ ਪਤਾ ਲੱਗਣ ਤੇ ਇੱਥੇ ਪਹੁੰਚੀ ਅਤੇ ਜ਼ਖਮੀ ਨੌਜਵਾਨ ਨੂੰ ਚੁੱਕਿਆ ਤੇ ਆਟੋ ਰਿਕਸ਼ੇ ਰਾਹੀਂ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ। ਜ਼ਿਆਦਾ ਦੋਵੇਂ ਗੁੱਟਾਂ ਤੇ ਸੱਟਾਂ ਹਨ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਵਿਚ ਜੁੱਟ ਗਈ ਹੈ। ਬਾਜ਼ਾਰ ਵਿਚ ਸ਼ਰੇਆਮ ਵਾਪਰੀ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ।

ਪਿਛਲੀ ਖ਼ਬਰ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਫਾਈਨਲ ਵਿਚ ਬਣਾਈ ਜਗ੍ਹਾ ਅਗਲੀ ਖ਼ਬਰ ਗੁਜਰਾਤ ਵਿਚ ਭਿਆਨਕ ਸੜਕ ਹਾਦਸਾ, 7 ਦੀ ਮੌਤ, 6 ਜ਼ਖ਼ਮੀ