ਤਲਵੰਡੀ ਭਾਈ (ਫਿਰੋਜ਼ਪੁਰ), 30 ਸਤੰਬਰ (ਰਵਿੰਦਰ ਸਿੰਘ ਬਜਾਜ)- ਅੱਜ ਦੇਰ ਰਾਤ ਇਥੇ 8 ਵਜੇ ਦੇ ਕਰੀਬ ਮੇਨ ਬਾਜ਼ਾਰ ਵਿਚ ਪੁਰਾਣੀ ਦਾਣਾ ਮੰਡੀ ਵਿਖੇ ਮੰਗੇ ਵਾਲੇ ਲੋਹੇ ਵਾਲਿਆਂ ਦੀ ਦੁਕਾਨ ਦੇ ਨਾਲ ਇਕ ਮਨਿਆਰੀ ਵਾਲੀ ਦੁਕਾਨ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਦੁਕਾਨ ਗੌਰਵ ਕੁਮਾਰ ਖੁੰਗਰ ਪੁੱਤਰ ਦਾਰਾ ਸਿੰਘ ਮੁਨਿਆਰੀ ਵਾਲੇ ਦੀ ਸੀ। ਜ਼ਿਕਰਯੋਗ ਹੈ ਕਿ ਜਿਸ ਮੌਕੇ ਸ਼ਾਰਟ ਸਰਕਟ ਹੋਇਆ ਤੇ ਗੌਰਵ ਕੁਮਾਰ ਖੁੰਗਰ ਅਤੇ ਉਸਦਾ ਭਰਾ ਦੁਕਾਨ ਵਿਚ ਹੀ ਸੀ।
ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਖ਼ਬਰ ਲਿਖੇ ਜਾਣ ਤੱਕ ਲੋਕ ਭੱਜ ਨਸ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਦ ਕਿ ਐਬੂਲੈਂਸ ਕੋਈ ਵੀ ਮੌਕੇ ਤੇ ਨਹੀਂ ਆਈ।