02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਏਸ਼ਿਆਈ ਖੇਡਾਂ ਵਿਚ ਭਾਰਤ ਨੇ ਜਿੱਤਿਆ 11ਵਾਂ ਸੋਨ ਤਗਮਾ

ਨਾਗੋਯਾ, 2 ਅਕਤੂਬਰ-ਭਾਰਤੀ ਮਹਿਲਾ ਟੀਮ ਨੇ ਏਸ਼ਿਆਈ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਰਿਕਰਵ ਸ਼੍ਰੇਣੀ ਵਿਚ ਸੋਨ ਤਗਮਾ ਜਿੱਤਿਆ ਹੈ। ਅੰਕਿਤਾ ਭਗਤ, ਕੀਰਤੀ ਅਤੇ ਕੁਮਕੁਮ ਦੀ ਟੀਮ ਨੇ 10 ਵਾਰ ਦੀਆਂ ਉਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ।

ਅਜੀਤ ਡੈਸਕ 02-10-2026

ਨਾਗੋਯਾ, 2 ਅਕਤੂਬਰ-ਭਾਰਤੀ ਮਹਿਲਾ ਟੀਮ ਨੇ ਏਸ਼ਿਆਈ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਰਿਕਰਵ ਸ਼੍ਰੇਣੀ ਵਿਚ ਸੋਨ ਤਗਮਾ ਜਿੱਤਿਆ ਹੈ। ਅੰਕਿਤਾ ਭਗਤ, ਕੀਰਤੀ ਅਤੇ ਕੁਮਕੁਮ ਦੀ ਟੀਮ ਨੇ 10 ਵਾਰ ਦੀਆਂ ਉਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ। ਭਾਰਤ ਨੇ ਮੌਜੂਦਾ ਏਸ਼ਿਆਈ ਖੇਡਾਂ ਵਿਚ ਤੀਰਅੰਦਾਜ਼ੀ ਵਿਚ ਆਪਣਾ ਚੌਥਾ ਸੋਨ ਤਗਮਾ ਜਿੱਤਿਆ। ਇਸ ਨੇ ਕੰਪਾਊਂਡ ਟੀਮ ਈਵੈਂਟ ਵਿਚ ਤਿੰਨੋਂ ਸੋਨ ਤਗਮੇ ਜਿੱਤੇ। ਇਨ੍ਹਾਂ ਤਗਮਿਆਂ ਨਾਲ ਭਾਰਤ ਤਗਮਾ ਸੂਚੀ ਵਿਚ 7ਵੇਂ ਸਥਾਨ 'ਤੇ ਹੈ। ਇਸ ਕੋਲ 11 ਸੋਨ ਤਗਮੇ ਸਮੇਤ 67 ਤਗਮੇ ਹਨ।

ਪਿਛਲੀ ਖ਼ਬਰ ਲਵਲੀ ਯੂਨੀਵਰਸਿਟੀ ’ਚ ਕੈਂਪਸ ਦੇ ਬਾਹਰ ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨੌਜਵਾਨ ਦੀ ਹੋਈ ਪਛਾਣ ਅਗਲੀ ਖ਼ਬਰ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ 5 ਪਿਸਟਲ, 10 ਮੈਗਜ਼ੀਨ ਤੇ ਜਿੰਦਾ ਕਾਰਤੂਸ ਬਰਾਮਦ