05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਜੀ.ਆਰ.ਪੀ ਦੇ ਏ.ਐੱਸ.ਆਈ. ’ਤੇ ਹੋਈ ਗੋਲੀਬਾਰੀ ਮਾਮਲੇ 'ਚ ਭਰਜਾਈ ਸਮੇਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਸ਼ਾਮ ਅਜਨਾਲਾ ਨੇੜੇ ਜੀ.ਆਰ.ਪੀ. ਦੇ ਏ.ਐੱਸ.ਆਈ. ਸੁਖਚੈਨ ਸਿੰਘ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਅਜਨਾਲਾ ਪੁਲਿਸ...

ਅਜੀਤ ਡੈਸਕ 05-10-2026

ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਸ਼ਾਮ ਅਜਨਾਲਾ ਨੇੜੇ ਜੀ.ਆਰ.ਪੀ. ਦੇ ਏ.ਐੱਸ.ਆਈ. ਸੁਖਚੈਨ ਸਿੰਘ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਅਜਨਾਲਾ ਪੁਲਿਸ ਨੇ ਉਸਦੀ ਭਰਜਾਈ ਸਮੇਤ ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਏ.ਐੱਸ.ਆਈ. ਸੁਖਚੈਨ ਸਿੰਘ ਜੀ.ਆਰ.ਪੀ. ਵਿਚ ਤਾਇਨਾਤ ਹੈ ਅਤੇ ਬੀਤੀ ਸ਼ਾਮ ਕਰੀਬ 7 ਵਜੇ ਡਿਊਟੀ ਤੋਂ ਛੁੱਟੀ ਕਰਨ ਉਪਰੰਤ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਜਗਦੇਵ ਖ਼ੁਰਦ ਨੇੜੇ ਪੁਲੀ ਪਾਰ ਕਰ ਰਿਹਾ ਸੀ ਤਾਂ ਉਸ ਦੇ ਬਿਆਨਾਂ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਉਸ ’ਤੇ ਇਕ ਰਾਊਂਡ ਫਾਇਰ ਕੀਤਾ। ਗੋਲੀ ਉਸ ਦੀ ਬਾਂਹ ’ਤੇ ਲੱਗੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਜ਼ਖ਼ਮੀ ਏ.ਐੱਸ.ਆਈ. ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਉਸ ਦੀ ਭਰਜਾਈ ਗੁਰਪ੍ਰੀਤ ਕੌਰ, ਵਾਸੀ ਭਿੱਖੀਵਿੰਡ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਸੁਖਚੈਨ ਸਿੰਘ ਨੇ ਆਪਣੇ ਬਿਆਨਾਂ ਵਿਚ ਪੁਰਾਣੀ ਰੰਜਿਸ਼ ਨੂੰ ਹਮਲੇ ਦਾ ਕਾਰਨ ਦੱਸਿਆ ਹੈ। ਉਸ ਦੇ ਮੁਤਾਬਕ ਉਸ ਦੀ ਭਰਜਾਈ ਗੁਰਪ੍ਰੀਤ ਕੌਰ ਵਲੋਂ ਆਪਣੇ ਦੋਸਤ ਨਾਲ ਮਿਲ ਕੇ ਸੁਖਚੈਨ ਸਿੰਘ ਦੇ ਭਰਾ ਹੀਰਾ ਸਿੰਘ ਦਾ ਸਾਲ 2019 ਵਿਚ ਕਤਲ ਕਰ ਦਿੱਤਾ ਗਿਆ ਸੀ, ਜਿਸ ਸੰਬੰਧੀ ਇਕ ਮਾਮਲਾ ਸੈਸ਼ਨ ਕੋਰਟ ਵਿਚ ਵਿਚਾਰ ਅਧੀਨ ਹੈ। ਏ.ਐੱਸ.ਆਈ. ਸੁਖਚੈਨ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ ’ਤੇ ਹਮਲਾ ਕਰਵਾਇਆ ਗਿਆ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਤਕਨੀਕੀ ਟੀਮਾਂ ਦੇ ਨਾਲ-ਨਾਲ ਮਨੁੱਖੀ ਸੂਚਨਾ ਤੰਤਰ ਦੀ ਵੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਈ ਟੀਮਾਂ ਲਗਾਤਾਰ ਕਾਰਵਾਈ ਵਿਚ ਜੁਟੀਆਂ ਹੋਈਆਂ ਹਨ।

ਪਿਛਲੀ ਖ਼ਬਰ ਦਵਾਈ ਕੰਪਨੀ ਦਾ ਮੁਲਾਜ਼ਮ ਬਣ ਕੇ 76 ਸਾਲਾ ਬਜ਼ੁਰਗ ਤੋਂ ਠੱਗੇ 2.06 ਲੱਖ ਰੁਪਏ ਅਗਲੀ ਖ਼ਬਰ ਰਾਜਸਥਾਨ ਪੁਲਿਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ - ਐਡਵੋਕੇਟ ਧਾਮੀ