ਮਾਛੀਵਾੜਾ ਸਾਹਿਬ (ਲੁਧਿਆਣਾ), 5 ਅਕਤੂਬਰ (ਮਨੋਜ ਕੁਮਾਰ)- ਪੰਜਾਬ ਪੁਲਿਸ ਵਿਚ ਬਤੌਰ ਹਵਲਦਾਰ ਵਜੋਂ ਤਾਇਨਾਤ ਨਵਤੇਜ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਦਿਲ ਦਾ ਦੋਰਾ ਪੈਣ ਨਾਲ ਮੌਤ ਹੋ ਗਈ। ਉਹ ਕਰੀਬ 50 ਸਾਲਾ ਦੇ ਸਨ ਤੇ ਜਿਨ੍ਹਾਂ ਦੀ ਡਿਊਟੀ ਲੁਧਿਆਣਾ ਕਿਸੇ ਥਾਣੇ ਵਿਚ ਸੀ।
ਨਵਤੇਜ ਸਿੰਘ ਜੋ ਕਿ ਮਾਛੀਵਾੜਾ ਦੇ ਗੁਰੂ ਨਾਨਕ ਮਹੁੱਲੇ ਦਾ ਵਸਨੀਕ ਸੀ ਦੇ ਪਰਿਵਾਰ ਵਿਚ ਦੋ ਬੇਟੀਆਂ ਤੇ ਇਕ ਬੇਟਾ ਹੈ। ਇਸ ਮੌਤ ਨੇ ਨਾ ਸਿਰਫ਼ ਨਵਤੇਜ ਦੇ ਪਰਿਵਾਰ ਨੂੰ ਗਹਿਰਾ ਸਦਮਾ ਦਿੱਤਾ ਹੈ ਬਲਕਿ ਉਨ੍ਹਾਂ ਦੇ ਵਿਭਾਗ ਲਈ ਵੀ ਵੱਡਾ ਨੁਕਸਾਨ ਹੈ ਕਿਉਂਕਿ ਉਹ ਆਪਣੀ ਡਿਊਟੀ ਪ੍ਰਤੀ ਹਰ ਸਮੇਂ ਸਮਰਪਿਤ ਸਨ।